Coconut Water Benefits: ਹੁਣ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਗਰਮੀਆਂ ਵਿੱਚ ਸਰੀਰ ਨੂੰ ਹਾਈਡ੍ਰੇਟ ਰੱਖਣਾ ਬਹੁਤ ਜ਼ਰੂਰੀ ਹੈ। ਆਪਣੇ ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਤੁਸੀਂ ਨਾਰੀਅਲ ਪਾਣੀ ਦਾ ਪੀ ਸਕਦੇ ਹੋ। ਨਾਰੀਅਲ ਪਾਣੀ ਸਾਨੂੰ ਹਾਈਡ੍ਰੇਟ ਰੱਖਣ ਦੇ ਨਾਲ ਨਾਲ ਠੰਢਕ ਵੀ ਪ੍ਰਦਾਨ ਕਰਦਾ ਹੈ। ਇਸ ਵਿੱਚ ਕਈ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਾਨੂੰ ਕਈ ਸਮੱਸਿਆਵਾਂ ਤੋਂ ਬਚਾਉਂਦੇ ਹਨ। ਇਸ ਤੋਂ ਇਲਾਵਾ ਨਾਰੀਅਲ ਪਾਣੀ ਸਕਿਨ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਇਸ ਨੂੰ ਪੀਣ ਨਾਲ ਚਿਹਰੇ ‘ਤੇ ਨਿਖਾਰ ਆਉਂਦਾ ਹੈ। ਆਓ ਜਾਣਦੇ ਹਾਂ ਕਿ ਨਾਰੀਅਲ ਪਾਣੀ ਪੀਣ ਦੇ ਕੀ ਲਾਭ ਹਨ।
1. ਨਾਰੀਅਲ ਪਾਣੀ ਦੀ ਮਦਦ ਨਾਲ ਅਸੀਂ ਆਪਣੇ ਸਰੀਰ ਨੂੰ ਹਾਈਡ੍ਰੇਟ ਕਰਨ ਵਿਚ ਮਦਦ ਕਰ ਸਕਦੇ ਹਾਂ। ਇਸੇ ਲਈ ਕਿਹਾ ਜਾਂਦਾ ਹੈ ਕਿ ਗਰਮੀ ਦੇ ਮੌਸਮ ‘ਚ ਨਾਰੀਅਲ ਪਾਣੀ ਕਿਸੇ ਅੰਮ੍ਰਿਤ ਤੋਂ ਘੱਟ ਨਹੀਂ ਹੁੰਦਾ। ਇਹ ਤੁਹਾਡੇ ਸਰੀਰ ਦੇ ਅੰਦਰ ਜਾਂਦਾ ਹੈ ਅਤੇ ਤੁਰੰਤ ਇਸਨੂੰ ਠੰਡਾ ਕਰ ਦਿੰਦਾ ਹੈ ਅਤੇ ਊਰਜਾ ਦਿੰਦਾ ਹੈ। ਸਾਦੇ ਪਾਣੀ ਦੀ ਬਜਾਏ ਇਸ ਪਾਣੀ ਨੂੰ ਰੋਜ਼ਾਨਾ ਪੀਓ ਅਤੇ ਦੇਖੋ ਫਾਇਦੇ।
2. ਧਿਆਨ ਰੱਖੋ, ਇਕ-ਦੋ ਦਿਨ ਲਈ ਨਹੀਂ, ਸਗੋਂ ਰੋਜ਼ਾਨਾ ਇਕ ਗਲਾਸ ਨਾਰੀਅਲ ਪਾਣੀ ਪੀਓ। ਇੱਕ ਹਫ਼ਤੇ ਵਿੱਚ ਸਰੀਰ ਦਾ ਬਲੱਡ ਪ੍ਰੈਸ਼ਰ ਬਹੁਤ ਨਾਰਮਲ ਹੋ ਜਾਵੇਗਾ ਅਤੇ ਭਵਿੱਖ ਵਿੱਚ ਦੁਬਾਰਾ ਇਸ ਲਈ ਦਵਾਈ ਲੈਣ ਦੀ ਲੋੜ ਨਹੀਂ ਪਵੇਗੀ।
3. ਮੋਟੇ ਲੋਕਾਂ ਲਈ ਨਾਰੀਅਲ ਪਾਣੀ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਨਾਲ ਭਾਰ ਘੱਟ ਹੁੰਦਾ ਹੈ। ਮੋਟਾਪੇ ਵਿਚ ਘੰਟਿਆਂ-ਬੱਧੀ ਪਸੀਨਾ ਵਹਾਉਣ ਦੀ ਬਜਾਏ ਇਸ ਪਾਣੀ ਨੂੰ ਪੀਓ ਅਤੇ ਫਿਰ ਕਮਾਲ ਦੇਖੋ, ਤੁਹਾਡਾ ਭਾਰ ਬਹੁਤ ਤੇਜ਼ੀ ਨਾਲ ਘਟਦਾ ਜਾਵੇਗਾ। ਜੇਕਰ ਅਸੀਂ ਨਾਰੀਅਲ ਦੇ ਪਾਣੀ ਨੂੰ ‘ਕੈਲੋਰੀ ਮੁਕਤ’ ਡਰਿੰਕ ਕਹੀਏ ਤਾਂ ਗਲਤ ਨਹੀਂ ਹੋਵੇਗਾ।
4. ਨਾਰੀਅਲ ਪਾਣੀ ‘ਚ ਪੋਟਾਸ਼ੀਅਮ ਮੌਜੂਦ ਹੁੰਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਪੋਟਾਸ਼ੀਅਮ ਸਾਡੇ ਸਰੀਰ ਲਈ ਸਭ ਤੋਂ ਜ਼ਰੂਰੀ ਖਣਿਜ ਹੈ। ਜੇਕਰ ਤੁਸੀਂ ਰੋਜ਼ਾਨਾ ਨਾਰੀਅਲ ਪਾਣੀ ਪੀਂਦੇ ਹੋ ਤਾਂ ਇਹ ਕਮੀ ਵੀ ਪੂਰੀ ਹੋ ਸਕਦੀ ਹੈ।
5. ਦੱਸ ਦੇਈਏ ਕਿ ਜੇਕਰ ਤੁਸੀਂ ਇੱਕ ਹਫਤੇ ਤੱਕ ਵੀ ਨਾਰੀਅਲ ਪਾਣੀ ਪੀਂਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਮੈਗਨੀਸ਼ੀਅਮ ਦੀ ਕਮੀ ਵੀ ਪੂਰੀ ਹੋ ਜਾਵੇਗੀ। ਇਸ ਤੋਂ ਇੰਨਾ ਜ਼ਿਆਦਾ ਮੈਗਨੀਸ਼ੀਅਮ ਪ੍ਰਾਪਤ ਕੀਤਾ ਜਾ ਸਕਦਾ ਹੈ ਕਿ ਆਉਣ ਵਾਲੇ ਕਈ ਸਾਲਾਂ ਤੱਕ ਵੱਡੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।