Harmful Effects Of Paper Cup : ਲੋਕਾਂ ਲਈ ਚਾਹ ਜਾਂ ਕੌਫੀ ਪੀਣਾ ਬਹੁਤ ਆਮ ਗੱਲ ਹੈ। ਚਾਹ ਅਤੇ ਕੌਫੀ ਹਰ ਕੋਨੇ, ਚੌਰਾਹੇ ਅਤੇ ਦਫਤਰ ਵਿਚ ਵੀ ਡਿਸਪੋਜ਼ੇਬਲ ਕੱਪਾਂ ਵਿਚ ਉਪਲਬਧ ਹੈ। ਅਜਿਹੇ ‘ਚ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਨ੍ਹਾਂ ਕੱਪਾਂ ਦਾ ਸਾਡੇ ਸਰੀਰ ‘ਤੇ ਕੀ ਬੁਰਾ ਪ੍ਰਭਾਵ ਪੈਂਦਾ ਹੈ। ਆਓ ਜਾਣਦੇ ਹਾਂ ਪੇਪਰ ਕੱਪ ‘ਚ ਚਾਹ ਪੀਣ ਨਾਲ ਸਿਹਤ ਨੂੰ ਕੀ-ਕੀ ਨੁਕਸਾਨ ਹੋ ਸਕਦਾ ਹੈ।
ਪੇਪਰ ਕੱਪ ‘ਚ ਚਾਹ ਪੀਣਾ ਹਾਨੀਕਾਰਕ ਕਿਉਂ ਹੈ?
ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਜੇਕਰ ਕੋਈ ਵਿਅਕਤੀ ਦਿਨ ਵਿੱਚ ਤਿੰਨ ਵਾਰ ਵੀ ਪੇਪਰ ਕੱਪ ਵਿੱਚ ਚਾਹ ਪੀਂਦਾ ਹੈ ਤਾਂ ਉਸ ਦੇ ਸਰੀਰ ਵਿੱਚ ਪਲਾਸਟਿਕ ਦੇ 75,000 ਸੂਖਮ ਕਣ ਦਾਖਲ ਹੋ ਜਾਂਦੇ ਹਨ। ਹੁਣ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਕਿ ਪੇਪਰ ਕੱਪ ਵਿੱਚ ਚਾਹ ਪੀਣਾ ਕਿੰਨਾ ਖਤਰਨਾਕ ਹੈ। ਇਹ ਸਿਹਤ ਦੇ ਨਜ਼ਰੀਏ ਤੋਂ ਬਹੁਤ ਹਾਨੀਕਾਰਕ ਹੈ।