ਡੈਸਕ- ਮਾਈਕ੍ਰੋ ਬਲਾਗਿੰਗ ਪਲੇਟਫਾਰਮ ਐਕਸ ‘ਤੇ ਜਲਦ ਯੂਜਰਸ ਨੂੰ ਲਾਈਵ ਵੀਡੀਓ ਸਟ੍ਰੀਮਿੰਗ ਦੀ ਸਹੂਲਤ ਮਿਲਣ ਵਾਲੀ ਹੈ। ਏਲਨ ਮਸਕ ਨੇ ਖੁਦ ਇਸ ਦਾ ਐਲਾਨ ਕੀਤਾ। ਇਕ ਲਾਈਵ ਵੀਡੀਓ ਪੋਸਟ ਕਰਕੇ ਨਵੇਂ ਫੀਚਰ ਦੀ ਜਾਣਕਾਰੀ ਦਿੱਤੀ ਹੈ। ਇਸ ਲਾਈਵ ਵੀਡੀਓ ਵਿਚ ਐਕਸ ਦੇ ਕੁਝ ਮੁਲਾਜ਼ਮ ਵੀ ਸ਼ਾਮਲ ਸਨ। ਇਕ ਦਿਨ ਪਹਿਲਾਂ ਹੀ ਮਸਕ ਨੇ ਐਕਸ ਲਈ ਇਕ ਹੋਰ ਨਵੀਂ ਸਹੂਲਤ ਦਾ ਐਲਾਨ ਕੀਤਾ ਜੋ ਯੂਜਰਸ ਦੀ ਵੀਡੀਓ ਡਾਊਨਲੋਡ ਕਰਨ ਦੀ ਸਹੂਲਤ ਦਿੰਦੀ ਹੈ।
ਮਸਕ ਨੇ ਹੁਣ ਪਲੇਟਫਾਰਮ ‘ਤੇ ਜਲਦ ਲਾਈਵ ਵੀਡੀਓ ਸਟ੍ਰੀਮਿੰਗ ਦੀ ਸਹੂਲਤ ਜਾਰੀ ਕਰਨ ਦਾ ਐਲਾਨ ਕੀਤਾ। ਮਸਕ ਨੇ ਕੈਮਰਾ ਆਈਕਨ ਦੀ ਫੋਟੋ ਨਾਲ ਐਕਸ ‘ਤੇ ਪੋਸਟ ਕੀਤਾ ਹੈ। ਉਨ੍ਹਾਂ ਲਿਖਿਆ ਲਾਈਵ ਵੀਡੀਓ ਹੁਣ ਕਾਫੀ ਚੰਗੀ ਤਰ੍ਹਾਂ ਤੋਂ ਕੰਮ ਕਰਦਾ ਹੈ। ਪੋਸਟ ਕਰਨ ਲਈ ਤੁਸੀਂ ਬੱਸ ਕੈਮਰੇ ਦੀ ਤਰ੍ਹਾਂ ਦਿਖਣ ਵਾਲੇ ਬਟਨ ਨੂੰ ਟੈਪ ਕਰੋ। ਮਸਕ ਦੀ ਇਸ ਪੋਸਟ ਨੂੰ ਹੁਣ ਤੱਕ 6.6 ਮਿਲੀਅਨ ਤੋਂ ਜ਼ਿਆਦਾ ਵਿਊਜ਼ ਮਿਲੇ ਸਨ। ਇਸ ਪੋਸਟ ਨੂੰ 6 ਹਜ਼ਾਰ ਤੋਂ ਵੀ ਵੱਧ ਲੋਕਾਂ ਨੇ ਰੀਟਵੀਟ ਕੀਤਾ ਹੈ।
ਪਲੇਟਫਾਰਮ ‘ਤੇ ਨਵੇਂ ਬਦਲਾਅ ਦਾ ਫੈਸਲਾ ਮਸਕ ਵੱਲੋਂ ਆਪਣੀ ਆਫਿਸ ਟੀਮ ਨਾਲ ਐਕਸ ‘ਤੇ 53 ਸੈਕੰਡ ਲਈ ਲਾਈਵ ਹੋਣ ਦੇ ਬਾਅਦ ਾਇਆ ਹੈ। ਉਸ ਸਮੇਂ ਮਸਕ ਨੇ ਇਸ ਆਗਾਮੀ ਫੀਚਰ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਇਕ ਕਮੈਂਟ ਦਾ ਜਵਾਬ ਦਿੰਦੇ ਹੋਏ ਮਸਕ ਨੇ ਇਹ ਵੀ ਕਿਹਾ ਕਿ ਇਸ ਸਹੂਲਤ ਵਿਚ ਹੋਰ ਸੁਧਾਰ ਦੀ ਲੋੜ ਹੋਵੇਗੀ।
ਇਕ ਦਿਨ ਪਹਿਲਾਂ ਹੀ ਮਸਕ ਨੇ ਐਕਸ ਲਈ ਏਕ ਹੋਰ ਨਵੀਂ ਸਹੂਲਤ ਦਾ ਐਲਾਨ ਕੀਤਾ ਕਿ ਜੋ ਯੂਜਰਸ ਨੂੰ ਵੀਡੀਓ ਡਾਊਨਲੋਡ ਕਰਨ ਦੀ ਸਹੂਲਤ ਦਿੰਦੀ ਹੈ। ਹਾਲਾਂਕਿ ਸਿਰਫ ਵੈਰੀਫਾਈਡ ਯੂਜਰਸ ਹੀ ਇਨ੍ਹਾਂ ਵੀਡੀਓ ਨੂੰ ਡਾਊਨਲੋਡ ਕਰ ਸਕਣਗੇ ਜੋ ਵੀਡੀਓ ਡਾਊਨਲੋਡ ਕਰਨ ਲਈ ਉਪਲਬਧ ਹੋਵੇਗੀ।