Site icon TV Punjab | Punjabi News Channel

‘ਆਪ’ ਦੇ ਸਾਬਕਾ ਵਿਧਾਇਕ ਦੀ ਕਾਰ ਜ਼ਬਤ, ਵਿਜੀਲੈਂਸ ਨੇ ਕੀਤੀ ਕਾਰਵਾਈ

ਰੂਪਨਗਰ- ਐੱਸਡੀਐਅਮ ਰੂਪਨਗਰ ਦਫਤਰ ਵੱਲੋਂ ਬਲਾਕ (ਬਲੈਕ ਲਿਸਟ) ਕੀਤੀ ਗਈ ਇੰਨੋਵਾ ਕ੍ਰਿਸਟਾ ਕਾਰ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਨੇੜਿਓਂ ਬਰਾਮਦ ਕਰ ਲਈ ਹੈ। ਇਹ ਕਾਰ ਆਮ ਆਦਮੀ ਪਾਰਟੀ ਦੇ ਰੂਪਨਗਰ ਤੋਂ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਚਲਾ ਰਹੇ ਸਨ। ਵਿਜੀਲੈਂਸ ਵਿਭਾਗ ਵੱਲੋਂ ਕੀਤੀ ਜਾਂਚ ਮੁਤਾਬਕ ਕਰੋੜਾਂ ਰੁਪਏ ਦੇ ਜ਼ਮੀਨ ਘੁਟਾਲੇ ਦੀ ਰਕਮ ਨਾਲ ਇਹ ਕਾਰਾ ਖਰੀਦੀ ਗਈ ਸੀ। ਨੂਰਪੁਰ ਬੇਦੀ ਦੇ ਐੱਸਐੱਚਓ ਗੁਰਸੇਵਕ ਸਿੰਘ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਦੇ ਨੇੜਿਓਂ ਬਰਾਮਦ ਕੀਤੀ ਗੱਡੀ ਥਾਣਾ ਨੂਰਪੁਰ ਬੇਦੀ ਵਿਚ ਜਮ੍ਹਾਂ ਕਰਵਾਈ ਹੈ। ਇਹ ਕਾਰ 29 ਜੂਨ ਨੂੰ ਨੂਰਪੁਰ ਬੇਦੀ ਵਿਚ ਦਰਜ ਧੋਖਾਧੜੀ ਮਾਮਲੇ ਵਿਜ ਕੇਸ ਪ੍ਰਾਪਰਟੀ ਹੈ।

ਹਾਲ ਹੀ ਵਿਚ ਵਿਜੀਲੈਂਸ ਬਿਊਰੋ ਦੀ ਅਪੀਲ ’ਤੇ ਐੱਸਡੀਐੱਮ ਰੂਪਨਗਰ ਹਰਬੰਸ ਸਿੰਘ ਨੇ ਸੰਦੋਆ ਵੱਲੋਂ ਵਰਤੀ ਜਾ ਰਹੀ ਇੰਨੋਵਾ ਕ੍ਰਿਸਟਾ (ਪੀਬੀ 12 ਏਜੀ 0009) ਦੀ ਰਜਿਸਟ੍ਰੇਸ਼ਨ ਬਲਾਕ ਕਰ ਦਿੱਤੀ ਸੀ। ਇਹ ਗੱਡੀ ਸੰਦੋਆ ਸਾਲ 2020 ਤੋਂ ਵਰਤ ਰਹੇ ਸਨ। ਇਹ ਗੱਡੀ ਉਨ੍ਹਾਂ ਦੇ ਸਹੂਰੇ ਮੋਹਨ ਸਿੰਘ ਦੇ ਨਾਂ ’ਤੇ ਹੈ ਤੇ ਦੋਸ਼ ਹਨ ਕਿ ਇਹ ਕਾਰ ਖਰੀਦਣ ਲਈ ਜੋ 19 ਲੱਖ ਰੁਪਏ ਦੀ ਰਕਮ ਖਰਜੀ ਗਈ, ਉਹ ਪਿੰਡ ਕਰੂਰਾ ਵਿਚ ਹੋਈ ਤਕਰੀਬਨ 5 ਕਰੋੜ ਦੇ ਜ਼ਮੀਨ ਘੁਟਾਲੇ ਵਿਚੋਂ ਇਕ ਸ਼ੱਕੀ ਮੁਲਜ਼ਮ ਦੇ ਖਾਤੇ ’ਚੋਂ ਕਾਰ ਡੀਲਰ ਦੇ ਖਾਤੇ ਵਿਚ ਜਮ੍ਹਾ ਹੋਈ ਸੀ। ਜਿਸ ਸਮੇਂ ਇਹ ਕਾਰ ਖਰੀਦੀ ਗਈ, ਉਦੋਂ ਸੰਦੋਆ ਰੂਪਨਗਰ ਤੋਂ ਵਿਧਾਇਕ ਸਨ।

ਦੂਜੇ ਪਾਸੇ ਵਿਧਾਇਕ ਸੰਦੋਆ ਨੇ ਮੀਡੀਆ ਵਿਚ ਬਿਆਨ ਦਿੱਤੇ ਹਨ ਕਿ ਉਨ੍ਹਾਂ ਨੂੰ ਸਿਆਸੀ ਤੌਰ ’ਤੇ ਬਦਨਾਮ ਕਰਨ ਲਈ ਉਨ੍ਹਾਂ ਦੇ ਸਿਆਸੀ ਵਿਰੋਧੀ ਸਾਜ਼ਿਸ਼ ਰਚ ਰਹੇ ਹਨ। ਭਰੋਸੇਯੋਗ ਸੂਤਰਾਂ ਮੁਤਾਬਕ ਵਿਜੀਲੈਂਸ ਨੇ ਜਲੰਧਰ ਦੇ ਰਹਿਣ ਵਾਲੇ ਬਰਿੰਦਰ ਕੁਮਾਰ ਨੂੰ ਕਾਰ ਦੀ ਪੇਮੈਂਟ ਕਰਵਾਉਣ ਵਿਚ ਸ਼ਾਮਿਲ ਪਾਇਆ ਹੈ। ਇਹੀ ਵਿਅਕਤੀ ਜ਼ਮੀਨ ਖਰੀਦ ਘੁਟਾਲੇ ਵਿਚ ਸ਼ਾਮਿਲ ਦੱਸਿਆ ਜਾ ਰਿਹਾ ਹੈ।

2019 ਦੇ ਮਈ ਮਹੀਨੇ ਵਿਚ ਪੰਜਾਬ ਰਾਜ ਵਨ ਕਾਰਪੋਰੇਸ਼ਨ ਨੇ ਜੰਗਲੀ ਰਕਬਾ ਵਧਾਉਣ ਲਈ ਇਕ ਟੈਂਡਰ ਜਾਰੀ ਕੀਤਾ ਸੀ। ਉਦੋਂ ਇਸ ਟੈਂਡਰ ਦੇ ਮੱਦੇਨਜ਼ਰ ਹਿਮਾਚਲ ਦੇ ਐੱਸਜੀਪੀਸੀ ਮੈਂਬਰ ਦਲਜੀਤ ਸਿੰਘ ਭਿੰਡਰ ਤੇ ਉਨ੍ਹਾਂ ਦੇ ਭਰਾ ਅਮਰਿੰਦਰ ਸਿੰਘ ਭਿੰਡਰ ਨੇ ਜ਼ਿਲ੍ਹਾ ਰੂਪਨਗਰ ਦੇ ਬਲਾਕ ਨੂਰਪੁਰੀ ਬੇਦੀ ਦੇ ਪਿੰਡ ਕਰੂਰਾ ਵਿਚ ਜ਼ਮੀਨ 9.90 ਲੱਖ ਰੁਪਏ ਪ੍ਰਤੀ ਏਕੜ ਵੇਚਣ ਦਿੱਤੀ ਸੀ। ਇਸ ਜ਼ਮੀਨ ਦਾ ਕੁਲੈਕਟਰ ਰੇਡ ਇਲਾਕੇ ਦੇ ਹਿਸਾਬ ਨਾਲ 90 ਹਜ਼ਾਰ ਰੁਪਏ ਤੈਅ ਸੀ।

Exit mobile version