ਜਦੋਂ ਕੰਗਾਲ ਮੁਲਾਜ਼ਮ ਨੇ ਦਫਤਰੋਂ ਮੰਗੀ ‘ਬੇਵਸੀ ਛੁੱਟੀ’ !

ਪਟਿਆਲਾ- ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿਖੇ ਸੀਨੀਅਰ ਸਹਾਇਕ ਵਜੋਂ ਨੌਕਰੀ ਕਰ ਰਹੇ ਗੁਰਜੀਤ ਸਿੰਘ ਗੋਪਾਲਪੁਰੀ ਨੂੰ ਦੋ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਅਨੋਖੇ ਢੰਗ ਨਾਲ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਛੁੱਟੀ ਦੀ ਮੰਗ ਕੀਤੀ ਹੈ .ਪੰਜਾਬੀ ਸੱਭਿਆਚਾਰ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਵਾਲੀ ਪੰਜਾਬੀ ਯੂਨੀਵਰਸਿਟੀ ਦੀ ਵਿੱਤੀ ਹਾਲਤ ਦਿਨ ਬ ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ . ਵਿੱਤੀ ਸੰਕਟ ਵਿੱਚ ਘਿਰੀ ਪੰਜਾਬੀ ਯੂਨੀਵਰਸਿਟੀ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹ ਨਹੀਂ ਦੇ ਪਾ ਰਹੀ. ਜਿਸ ਕਾਰਨ ਇਨ੍ਹਾਂ ਮੁਲਾਜ਼ਮਾਂ ਨੂੰ ਤਨਖ਼ਾਹਾਂ ਨਾ ਮਿਲਣ ਕਰਕੇ ਆਰਥਿਕ ਤੰਗੀ ਦੇ ਚਲਦਿਆਂ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਉਣੇ ਪੈ ਰਹੇ ਨੇ।

ਪਿਛਲੇ ਲੰਬੇ ਸਮੇਂ ਤੋਂ ਤਨਖਾਹ ਨਾ ਮਿਲਣ ਕਾਰਨ ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮ ਅਨੋਖੇ ਢੰਗ ਨਾਲ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਸਰਕਾਰ ਤੋਂ ਛੁੱਟੀ ਦੀ ਮੰਗ ਕਰ ਰਹੇ ਨੇ . ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੀਨੀਅਰ ਸਹਾਇਕ ਦੀ ਪੋਸਟ ਤੇ ਕੰਮ ਕਰ ਰਹੇ ਗੁਰਜੀਤ ਸਿੰਘ ਗੁਰਪਾਲਪੁਰੀ ਨਾਮ ਦੇ ਮੁਲਾਜ਼ਮ ਨੇ ‘ਬੇਵਸੀ ਛੁੱਟੀ’ ਸਬੰਧੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਇਕ ਮੰਗ ਪੱਤਰ ਦਿੱਤਾ .

ਸੀਨੀਅਰ ਸਹਾਇਕ ਗੁਰਜੀਤ ਸਿੰਘ ਗੋਪਾਲਪੁਰੀ ਨੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ‘ਬੇਵਸੀ ਛੁੱਟੀ’ ਸਬੰਧੀ ਦੇ ਦਿੱਤੇ ਗਏ ਮੰਗ ਪੱਤਰ ਵਿਚ ਲਿਖਿਆ ਕਿ ਉਹ ਪਿਛਲੇ ਇਕ ਦੋ ਸਾਲਾਂ ਤੋਂ ਸਮੇਂ ਸਿਰ ਤਨਖਾਹ ਨਾ ਮਿਲਣ ਕਰਕੇ ਬਹੁਤ ਮਾਨਸਿਕ ਪੀੜਾ ਦਾ ਸਾਹਮਣਾ ਕਰ ਰਹੇ ਨੇ ਅਤੇ ਪਿਛਲੇ ਤਿੰਨ ਮਹੀਨੇ ਤੋਂ ਉਨ੍ਹਾਂ ਨੂੰ ਤਨਖਾਹ ਨਹੀਂ ਮਿਲੀ ਪਰ ਬਿਨਾਂ ਤਨਖ਼ਾਹ ਮਿਲਣ ਤੋਂ ਵੀ ਉਹ ਨੌਕਰੀ ਤੇ ਸਮੇਂ ਸਿਰ ਹਾਜ਼ਰ ਹੁੰਦੇ ਨੇ . ਉਨ੍ਹਾਂ ਕਿਹਾ ਕਿ ਦੋ ਤਿੰਨ ਮਹੀਨੇ ਕੰਮ ਕਰਨ ਤੋਂ ਬਾਅਦ ਵੀ ਤਨਖਾਹਾਂ ਨਾ ਮਿਲਣ ਕਰਕੇ ਉਨ੍ਹਾਂ ਦੀਆਂ ਦੇਣਦਾਰੀਆਂ ਖੜ੍ਹ ਗਈਆਂ ਨੇ ਅਤੇ ਬਾਕੀ ਮੁਲਾਜ਼ਮਾਂ ਦਾ ਵੀ ਇਹੋ ਹਾਲ ਹੋਇਆ ਪਿਆ ਹੈ .

ਜਿਹੜੇ ਮੁਲਾਜ਼ਮ ਤਨਖਾਹਾਂ ਨਾ ਮਿਲਣ ਕਰਕੇ ਕਿਰਾਏ ਆਦਿ ਦੀ ਕਮੀ ਕਰਕੇ ਡਿਊਟੀ ਤੇ ਨਹੀਂ ਆ ਸਕਦੇ ਉਨ੍ਹਾਂ ਲਈ ਵਿਸ਼ੇਸ਼ ਅਚਨਚੇਤ ਛੁੱਟੀ, ਕਮਾਈ ਛੁੱਟੀ,ਆਦਿ ਤਰਜ਼ ਤੇ ਬੇਵਸੀ ਛੁੱਟੀ ਦੀ ਵਿਵਸਥਾ ਕਰ ਦਿੱਤੀ ਜਾਵੇ . ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਦੇ ਘਰ ਆਟਾ ਦਾਲ ਲਈ ਰਾਸ਼ਨ ਵੀਹ ਰਾਸ਼ਨ ਦੀ ਦੁਕਾਨ ਵਾਲਿਆਂ ਨੇ ਲੋਨ ਦੀਆਂ ਕਿਸ਼ਤਾਂ ਵਾਲਿਆਂ ਦੁੱਧ ਵਾਲੀਆਂ ਆਦਿ ਨੇ ਪੈਸੇ ਦੇਣ ਲਈ ਬਹੁਤ ਜ਼ਲੀਲ ਕਰਨਾ ਸ਼ੁਰੂ ਕਰ ਦਿੱਤਾ ਹੈ . ਇਸ ਲਈ ਬੇਵਸੀ ਛੁੱਟੀ ਦੀ ਪ੍ਰਵਾਨਗੀ ਲੈਣ ਉਪਰੰਤ ਮੈਂ ਅਤੇ ਮੇਰਾ ਪਰਿਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂਘਰ ਚਲੇ ਜਾਵਾਂਗੇ. ਕਿਉਂਕਿ ਹੁਣ ਤੇ ਆਟਾ ਦਾਲ ਖਰੀਦਣ ਤੋਂ ਵੀ ਅਸੀਂ ਅਸਮਰੱਥ ਹੋ ਗਿਆ ਕਿਉਂਕਿ ਮੇਰੇ ਕੋਲ ਹੁਣ ਘਰ ਦੇ ਜ਼ਰੂਰੀ ਖਰਚ ਕਰਨ ਲਈ ਵੀ ਪੈਸੇ ਨਹੀਂ ਹਨ . ਇਸ ਲਈ ਰੋਜ਼ਾਨਾ ਰੋਟੀ ਦਾ ਮਸਲਾ ਤਾਂ ਗੁਰੂਘਰ ਤੋਂ ਲੰਗਰ ਮਿਲਣ ਨਾਲ ਹੱਲ ਹੋ ਜਾਵੇਗਾ . ਪਰ ਹਰ ਰੋਜ਼ ਉਨ੍ਹਾਂ ਦੇ ਘਰ ਕਿਸ਼ਤਾਂ ਆਦਿ ਦੇ ਪੈਸੇ ਮੰਗਣ ਵਾਲਿਆਂ ਤੋਂ ਵੀ ਬਚਾਅ ਹੋ ਜਾਵੇਗਾ।

ਉੱਥੇ ਹੀ ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਵੱਲੋਂ ਮੰਗੀ ਗਈ ਬੇਵੱਸੀ ਛੁੱਟੀ ਸਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਗਿਆ ਪ੍ਰੰਤੂ ਜੇਕਰ ਉਨ੍ਹਾਂ ਨੂੰ ਇਕ ਦੋ ਦਿਨਾਂ ਤਕ ਤਨਖਾਹ ਨਾ ਮਿਲੀ ਤਾਂ ਉਹ ਸਮੂਹ ਮੁਲਾਜ਼ਮਾਂ ਨੂੰ ਨਾਲ ਲੈ ਕੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਖ਼ਿਲਾਫ਼ ਸੰਘਰਸ਼ ਉਲੀਕਣਗੇ .