ਚੰਡੀਗੜ੍ਹ- ਜਦੋਂ ਦੀ ਪੰਜਾਬ ਚ ‘ਆਪ’ ਸਰਕਾਰ ਬਣੀ ਹੈ ਉਦੋਂ ਤੋਂ ਹੀ ਇਹ ਗੱਲ ਜ਼ਿਆਦਾ ਚਰਚਾ ਚ ਰਹੀ ਹੈ ਕਿ ਭਗਵਮਤ ਮਾਨ ਦੀ ਕੈਬਨਿਟ ਚ ਸੀਨੀਅਰ ਨੇਤਾਵਾਂ ਨੂੰ ਥਾਂ ਕਿਉਂ ਨਹੀਂ ਦਿੱਤੀ ਗਈ ।ਅਮਨ ਅਰੋੜਾ , ਕੁੰਵਰ ਵਿਜੇ ਪ੍ਰਤਾਪ ਅਤੇ ਬੀਬੀ ਬਲਜਿੰਦਰ ਕੌਰ ਦੇ ਨਾਂ ਪ੍ਰਮੁੱਖਤਾ ਨਾਲ ਛੱਪਦੇ ਰਹੇ ਹਨ ।
ਇਸੇ ਵਿਚਕਾਰ ਖਬਰ ਆਈ ਹੈ ਕਿ ‘ਆਪ’ ਸਰਕਾਰ ਹੁਣ ਕੈਬਨਿਟ ਚ ਵਿਸਥਾਰ ਕਰਨ ਦਾ ਮੂਡ ਬਣਾ ਚੁੱਕੀ ਹੈ । ਪੰਜਾਬ ਵਿੱਚ ਮੰਤਰੀ ਮੰਡਲ ਦਾ ਵਿਸਥਾਰ ਅਗਲੇ ਮਹੀਨੇ ਹੋਵੇਗਾ। ਇਸ ਮਹੀਨੇ ਦੇ ਅੰਤ ‘ਚ ਬਜਟ ਸੈਸ਼ਨ ਹੈ। ਉਸ ਤੋਂ ਬਾਅਦ ਜੁਲਾਈ ਦੇ ਪਹਿਲੇ ਹਫ਼ਤੇ ਮੰਤਰੀ ਮੰਡਲ ਵਿੱਚ ਨਵੇਂ ਮੰਤਰੀ ਸ਼ਾਮਲ ਕੀਤੇ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਵਿੱਚ ਇਸ ਵੇਲੇ 8 ਮੰਤਰੀਆਂ ਦੇ ਅਹੁਦੇ ਖਾਲੀ ਹਨ। ਨਵੇਂ ਮੰਤਰੀਆਂ ਵਿੱਚ ਮਹਿਲਾ ਅਤੇ ਦੂਜੀ ਵਾਰ ਵਿਧਾਇਕਾਂ ਨੂੰ ਮੌਕਾ ਮਿਲਣਾ ਯਕੀਨੀ ਹੈ। ਹਾਲਾਂਕਿ, ਕੈਬਨਿਟ ਅਜੇ ਪੂਰੀ ਤਰ੍ਹਾਂ ਨਹੀਂ ਭਰੀ ਜਾਵੇਗੀ। ਫਿਲਹਾਲ 4 ਤੋਂ 5 ਮੰਤਰੀ ਹੀ ਸ਼ਾਮਲ ਹੋਣਗੇ।
ਪੰਜਾਬ ਸਰਕਾਰ ਵਿੱਚ ਮੁੱਖ ਮੰਤਰੀ ਸਮੇਤ 18 ਮੰਤਰੀ ਬਣਾਏ ਜਾ ਸਕਦੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ CM ਭਗਵੰਤ ਮਾਨ ਤੋਂ ਬਾਅਦ 10 ਮੰਤਰੀਆਂ ਨੇ ਸਹੁੰ ਚੁੱਕੀ। ਜਿਸ ਤੋਂ ਬਾਅਦ ਸਰਕਾਰ ਵਿੱਚ ਇੱਕ ਸੀਐਮ ਅਤੇ 10 ਮੰਤਰੀ ਸਨ। 8 ਮੰਤਰੀਆਂ ਦੇ ਅਹੁਦੇ ਖਾਲੀ ਸਨ। ਹਾਲਾਂਕਿ, ਹਾਲ ਹੀ ਵਿੱਚ ਸੀਐਮ ਮਾਨ ਨੇ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਬਰਖਾਸਤ ਕਰ ਦਿੱਤਾ ਸੀ। ਜਿਸ ਤੋਂ ਬਾਅਦ 8 ਮੰਤਰੀਆਂ ਦੇ ਅਹੁਦੇ ਖਾਲੀ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਕੋਲ ਇਸ ਸਮੇਂ 28 ਵਿਭਾਗ ਹਨ।