Site icon TV Punjab | Punjabi News Channel

ਹੁਸ਼ਿਆਰਪਰ ‘ਚ ਵੱਡੀ ਵਾ.ਰਦਾਤ, ਕਿਸਾਨ ਆਗੂ ਦਾ ਬੇ.ਰਹਿਮੀ ਨਾਲ ਕ.ਤ.ਲ

ਡੈਸਕ- ਹੁਸ਼ਿਆਰਪਰ ਥਾਣਾ ਦਸੂਹਾ ਦੇ ਪਿੰਡ ਮੇਵਾ ਮਿਆਣੀ ਦੇ ਇਕ ਕਿਸਾਨ ਆਗੂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕਿਸਾਨ ਦੀ ਪਛਾਣ ਯੋਧਾ ਸਿੰਘ ਪੁੱਤਰ ਅਸ਼ਰ ਸਿੰਘ ਵਜੋਂ ਹੋਈ ਹੈ। ਵਾਰਦਾਤ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੇ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਿਸਾਨ ਦੀ ਲਾਸ਼ ਨੂੰ ਪੋਸਟਮਾਟਮ ਲਈ ਦਸੂਹਾ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਯੋਧਾ ਐਤਵਾਰ ਸਵੇਰੇ ਕਰੀਬ 10 ਵਜੇ ਘਰੋ ਖੇਤਾਂ ਨੂੰ ਪਾਣੀ ਲਗਾਉਣ ਲਈ ਗਿਆ ਸੀ। ਦਿਨ ਦਿਹਾੜੇ ਬਿਆਸ ਦਰਿਆ ਦੇ ਕਿਨਾਰੇ ਜੰਗਲ ਵਿੱਚ ਉਸ ਦਾ ਕਤਲ ਦਿੱਤਾ ਗਿਆ। ਸ਼ੁਰੂਆਤੀ ਜਾਂਚ ਵਿਚ ਪੁਲਿਸ ਇਸ ਨੂੰ ਅੰਨ੍ਹੇ ਕਤਲ ਦੇ ਰੂਪ ਵਿੱਚ ਦੇਖ ਰਹੀ ਹੈ। ਕਿਉਂਕਿ ਯੋਧਾ ਸਿੰਘ ਹਮੇਸ਼ਾ ਨਸ਼ਾ ਤਸਕਰਾਂ ਵਿਰੋਧ ਜੋ ਸਮਾਜ ਵਿੱਚ ਗਲਤ ਅਨਸਰ ਹਨ ਉਨ੍ਹਾਂ ਖਿਲਾਫ ਖੁਲ ਕੇ ਬੋਲਦਾ ਸੀ, ਜਿਸ ਦੇ ਚਲਦੇ ਹੀ ਇਸ ਕਤਲ ਨੂੰ ਅੰਜ਼ਾਮ ਦਿੱਤਾ ਗਿਆ ਹੋ ਸਕਦਾ ਹੈ।

ਮ੍ਰਿਤਕ ਦੇ ਭਤੀਜੇ ਪਰਮਜੀਤ ਸਿੰਘ ਭੁੱਲਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਉਹ ਸਮੇਂ ਸਮੇਂ ਤੇ ਸਮਾਜ ਵਿਰੋਧੀ ਲੋਕਾਂ ਖਿਲਾਫ ਬੋਲਦੇ ਹਨ ਜਿਸ ਦਾ ਖਾਮਿਆਜ਼ਾ ਉਨ੍ਹਾਂ ਨੂੰ ਅੱਜ ਭੁਗਤਣਾ ਪਿਆ। ਮੌਕੇ ਤੇ ਪਹੁੰਚੇ SPD ਸਰਵਜੀਤ ਸਿੰਘ ਬਾਇਆ ਦਾ ਕਹਿਣਾ ਹੈ ਕਿ ਪੁਲਿਸ ਇਸ ਨੂੰ ਅਲੱਗ ਅਲੱਗ ਤੱਥਾਂ ਤੋਂ ਦੇਖ ਰਹੀ ਹੈ ਅਤੇ ਜਲਦ ਹੀ ਇਸ ਮਾਮਲੇ ਨੂੰ ਹਲ ਕਰ ਲਿਆ ਜਾਵੇਗਾ।

Exit mobile version