ਕਿਸਾਨਾਂ ਵੱਲੋਂ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਘਿਰਾਓ

ਫ਼ਾਜ਼ਿਲਕਾ : ਭਾਜਪਾ ਨੇਤਾ ਅਤੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਮੰਡੀ ਲਾਧੂਕਾ ਦੇ ਇਕ ਪੈਲੇਸ ਵਿਚ ਪਹੁੰਚਣ ‘ਤੇ ਭਾਰਤੀ ਕਿਸਾਨ ਯੂਨੀਅਨ ਡਕੌਦਾ ਵੱਲੋਂ ਪੈਲੇਸ ਦਾ ਘਿਰਾਓ ਕੀਤਾ ਗਿਆ।

ਘਿਰਾਓ ਕਾਰਨ ਭਾਜਪਾ ਦੇ ਸਾਬਕਾ ਮੰਤਰੀ ਨੂੰ ਲੰਬੇ ਸਮੇਂ ਤੱਕ ਪੈਲੇਸ ‘ਚ ਨਜ਼ਰਬੰਦ ਰਹਿਣਾ ਪਿਆ। ਉਸ ਤੋਂ ਬਾਅਦ ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸ. ਐੱਸ. ਪੀ. ਮੌਕੇ ‘ਤੇ ਪੁੱਜੇ ਤੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ ਕੱਢ ਕੇ ਲੈ ਗਏ।

ਟੀਵੀ ਪੰਜਾਬ ਬਿਊਰੋ