ਚੰਡੀਗੜ੍ਹ- ਜਿਵੇਂ ਕੀ ਕੇਂਦਰ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਕਿਹਾ ਸੀ ਠੀਕ ਉਹ ਹੀ ਹੋਇਆ ਹੈ.ਖੇਤੀ ਕਨੂੰਨ ਅੰਦੋਲਨ ਦੇ ਖਾਤਮੇ ਤੋਂ ਬਾਅਦ ਸਿਆਸੀ ਪਾਰਟੀ ਨੇ ਜਨਮ ਲੈ ਲਿਆ ਹੈ.ਇੱਕ ਸਾਲ ਤੋਂ ਵੀ ਵੱਧ ਸਮਾਂ ਕੇਂਦਰ ਸਰਕਾਰ ਅਤੇ ਲਗਭਗ ਸਾਰੀਆਂ ਸਿਆਸੀ ਜਮਾਤਾਂ ਦਾ ਵਿਰੋਧ ਕਰਨ ਵਾਲੇ ਕਿਸਾਨ ਹੁਣ ਚੋਣਾ ਨੂੰ ਵੇਖ ਕੇ ਅੱਡ ਹੋ ਗਏ ਹਨ.ਸ਼ਨੀਵਾਰ ਨੂੰ ਪੰਜਾਬ ਦੇ ਲੋਕਾਂ ਨੂੰ ਲੋਕਾਂ ਨੂੰ ਇੱਕ ਹੋਰ ਨਵੀਂ ਪਾਰਟੀ ਮਿਲ ਗਈ.
ਦਰਅਸਲ ਇੱਕ ਨਹੀਂ ਹੁਣ ਕਈ ਸਿਆਸੀ ਪਾਰਟੀਆਂ ਦੇ ਬਣਨ ਦੀ ਚਰਚਾ ਹੈ.ਫਿਲਹਾਲ ਦੋ ਪਾਰਟੀਆਂ ਸਾਹਮਨੇ ਆਈਆਂ ਹਨ ਅਤੇ ਇੱਕ ਮੋਰਚਾ ਪੰਜਾਬ ਨੂੰ ਮਿਲ ਚੁੱਕਾ ਹੈ.ਦੱਸਿਆ ਗਿਆ ਹੈ ਕੀ ਕੁੱਝ ਜੱਥੇਬੰਦੀਆਂ ਵਲੋਂ ਇੱਕ ਹੋਰ ਪਾਰਟੀਆਂ ਬਨਾਉਣ ਦੀ ਤਿਆਰੀ ਹੈ.ਖਾਸ ਗੱਲ ਇਹ ਹੈ ਕੀ ਇਨ੍ਹਾਂ ਨੇਤਾਵਾਂ ਨੇ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧ ਅਤੇ ਫਾਇਦਾ ਲੈਣ ਤੋਂ ਇਨਕਾਰ ਕੀਤਾ ਸੀ ਪਰ ਪਾਰਟੀਆਂ- ਮੋਰਚਿਆਂ ਦੇ ਨਾਂ ਸੰਯੁਕਤ ਸ਼ਬਦ ਤੋਂ ਹੀ ਸ਼ੁਰੂ ਹੋ ਰਹੇ ਨੇ.ਸੰਯੁਕਤ ਸ਼ਬਦ ਰਾਹੀਂ ਅੱਡ ਹੋਏ ਕਿਸਾਨ ਆਪਣੀ ਅੰਦੋਲਨ ਵਾਲੀ ਪਛਾਣ ਦੱਸ ਰਹੇ ਨੇ.
ਗੁਰਨਾਮ ਸਿੰਘ ਚੜੂਨੀ ਵਲੋਂ ਸੱਭ ਤੋਂ ਪਹਿਲਾਂ ਸੰਯੁਕਤ ਸੰਘਰਸ਼ ਪਾਰਟੀ ਦਾ ਨਿਰਮਾਣ ਕੀਤਾ ਗਿਆ.ਚੜੂਨੀ ਹਰਿਆਣਾ ਨਾਲ ਸਬੰਧ ਰਖਦੇ ਨੇ ਪਰ ਉਨ੍ਹਾਂ ਨੇ ਪੰਜਾਬ ਦੀਆਂ ਚੋਣਾ ਲੜਨ ਦਾ ਫੈਸਲਾ ਕੀਤਾ ਹੈ.ਇਸਤੋਂ ਬਾਅਦ ਕਲਾਕਾਰਾਂ ਨੇ ਜੂਝਦਾ ਪੰਜਾਬ ਮੋਰਚੇ ਦਾ ਐਲਾਨ ਕੀਤਾ.ਅਮਿਤੋਜ ਮਾਨ,ਬੱਬੂ ਮਾਨ,ਗੁੱਲ ਪਨਾਗ ੳਤੇ ਕਈ ਕਿਸਾਨ ਨੇਤਾਵਾਂ ਅਤੇ ਪੱਤਰਕਾਰਾਂ ਦੇ ਰਲੇਵੇਂ ਵਾਲੇ ਮੋਰਚੇ ਦਾ ਕਹਿਣਾ ਹੈ ਕੀ ਉਨ੍ਹਾਂ ਦਾ ਮਸਕਦ ਪੰਜਾਬ ਦੀ ਬਦਹਾਲੀ ਨੂੰ ਦੂਰ ਕਰਨਾ ਹੈ.
ਜਦੋਂ ਤੋਂ ਪੰਜਾਬ ਚ ਚੋਣਾਂ ਦਾ ਬਿਗੁਲ ਵੱਜਿਆ ਉਦੋਂ ਤੋਂ ਹੀ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਦੇ ਚਰਚੇ ਸ਼ੁਰੂ ਹੋ ਗਏ.ਗੱਲ ਆਈ ਕੀ ਰਾਜੇਵਾਲ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਦਾ ਚਿਹਰਾ ਬਨਣ ਜਾ ਰਹੇ ਨੇ.ਫਿਰ ਰਾਸ਼ਟਰਪਤੀ ਦੀ ਆਫਰ.ਇੱਕ ਦਿਨ ਪਹਿਲਾਂ ਇਹ ਗੱਲ ਚਰਚਾ ਚ ਰਹੀ ਕੀ ਕਿਸਾਨਾਂ ਨੇ ‘ਆਪ’ ਨੂੰ ਸਹਿਯੋਗ ਦੇਣ ਦਾ ਫੈਸਲਾ ਕਰ ਲਿਆ ਹੈ.ਪਰ ਹੋਇਆ ਸੱਭ ਦੇ ਉਲਟ,ਕਿਸਾਨਾਂ ਨੇ ਆਪਣਾ ਪਲੇਟਫਾਰਮ ਖੁਦ ਤਿਆਰ ਕਰ ਲਿਆ.ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਕਿਸਾਨਾਂ ਨੇ ਸੰਯੁਕਤ ਸਮਾਜ ਮੋਰਚੇ ਦਾ ਐਲਾਨ ਕੀਤਾ ਹੈ.ਭਾਜਪਾ ਚਾਹੇ ਸ਼ੁਰੂ ਤੋਂ ਹੀ ਅਜਿਹੀ ਪਾਰਟੀ ਨੂੰ ਲੈ ਕੇ ਖਦਸ਼ਾ ਜਤਾ ਰਹੀ ਸੀ ਪਰ ਅਸਲ ਚ ਮੌਜੁਦਾ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਦੀ ਵੀ ਮਨੋਕਾਮਨਾ ਪੂਰੀ ਹੋਈ ਹੈ.
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਭਾਜਪਾ ਚਾਹੁੰਦੀ ਸੀ ਕੀ ਕਿਸਾਨ ਨੇਤਾ ਬਜਾਏ ਕੀ ਕਿਸੇ ਪਾਰਟੀ ਚ ਸ਼ਾਮਿਲ ਹੋਣ ਦੇ ਖੁਦ ਆਪਣੀ ਹੀ ਪਾਰਟੀ ਬਨਾਉਣ.ਤਰਕ ਸੀ ਕੀ ਅਜਿਹਾ ਹੋਣ ਨਾਲ ਕਿਸੇ ਇੱਕ ਪਾਰਟੀ ਨੂੰ ਲੀਡ ਨਹੀਂ ਮਿਲੇਗੀ ਬਲਕਿ ਸਾਰਿਆਂ ਦੇ ਵੋਟ ਪ੍ਰਤੀਸ਼ਤ ‘ਤੇ ਫਰਕ ਪਵੇਗਾ.ਭਾਜਪਾ ਦਾ ਸ਼ੁਰੂ ਤੋਂ ਹੀ ਦਿਹਾਤੀ ਖੇਤਰਾਂ ਚ ਅਧਾਰ ਨਹੀਂ ਹੈ ਅਤੇ ਹੁਣ ਉਹ ਸ਼ਹਿਰੀ ਵੋਟਾਂ ਦੇ ਨਾਲ ਬਾਜ਼ੀ ਜਿੱਤਣ ਦੀ ਫਿਰਾਕ ਚ ਰਹੇਗੀ.