ਜਲੰਧਰ- ਕਿਸਾਨ ਇੱਕ ਵਾਰ ਫਿਰ ਤੋਂ ਅੰਦੋਲਨ ‘ਤੇ ਉਤਾਰੁ ਹੋ ਗਏ ਨੇ.ਇਸ ਵਾਰ ਦਾ ਸੰਘਰਸ਼ ਟੋਲ ਪਲਾਜ਼ਿਆ ਦੇ ਵਧੇ ਹੋਏ ਰੇਟ ਅਤੇ ਕਿਸਾਨਾ ਦੇ ਪੂਰਨ ਕਰਨ ਮੁਆਫੀ ਦੇ ਮੁੱਦੇ ‘ਤੇ ਸ਼ੁਰੂ ਕੀਤਾ ਗਿਆ ਹੈ.ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋ ਕੀਤਾ ਜਾ ਰਿਹਾ ਹੈ.ਉਗਰਾਹਾਂ ਵਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕੀ ਟੋਲ ਪਲਾਜ਼ਿਆਂ ‘ਤੇ ਜਨਤਾ ਨੂੰ ਲੁੱਟਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ.ਦਿੱਲੀ ਤੋਂ ਪਰਤਨ ਬਾਅਦ ਇਹ ਮੁੱਦਾ ਪੰਜਾਬ ਭਰ ਚ ਚਰਚਾ ਦਾ ਮੁੱਦਾ ਬਣਿਆ ਸੀ.ਇਸੇ ਦੌਰਾਨ ਹੀ ਕਿਸਾਨਾਂ ਨੇ ਆਪਣੀ ਤੋਪਾਂ ਦਾ ਮੁੰਹ ਪੰਜਾਬ ਸਰਕਾਰ ਵੱਲ ਕੀਤਾ ਸੀ.ਦਿੱਲੀ ਤੋਂ ਬਾਅਦ ਚੰਨੀ ਸਰਕਾਰ ਨੂੰ ਘੇਰਣ ਦੀ ਤਿਆਰੀ ਉਲੀਕੀ ਗਈ ਸੀ.ਮੁੱਦਾ ਸੀ ਕਾਂਗਰਸ ਵਲੋਂ ਆਪਣੇ ਚੋਣ ਮੈਨੀਫੈਸਟੋ ਚ ਕਿਸਾਨਾ ਦੇ ਪੂਰਨ ਕਰਜ਼ੇ ਦਾ ਐਲਾਨ.ਹੁਣ ਕਿਸਾਨ ਰੇਲ ਟੈ੍ਰਕ ‘ਤੇ ਬੈਠ ਗਏ ਹਨ.ਸੋਮਵਾਰ ਨੂੰ ਅੰਮ੍ਰਿਤਸਰ,ਟਾਂਡਾ ਅਤੇ ਫਿਰੋਜ਼ਪੁਰ ਚ ਰੇਲ ਟੈ੍ਰਕ ਜਾਮ ਕਰਨ ਦੀਆਂ ਖਬਰਾਂ ਮਿਲੀਆਂ ਹਨ.