ਚੰਡੀਗੜ੍ਹ- ਵੱਖ ਵੱਖ ਮੰਗਾ ਨੂੰ ਲੈ ਕੇ ਰੇਲ ਟੈ੍ਰਕ ਜਾਮ ਕੀਤੇ ਬੈਠੇ ਕਿਸਾਨਾਂ ਨੇ ਅੱਜ ਮੁਖ ਮੰਤਰੀ ਨਾਲ ਬੈਠਕ ਤੋਂ ਬਾਅਦ ਅੰਦੋਲਨ ਮੁਤਲਵੀ ਕਰਨ ਦਾ ਐਲਾਨ ਕਰ ਦਿੱਤਾ ਹੈ.ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਸਦੀ ਪੂਸ਼ਟੀ ਕੀਤੀ ਹੈ.ਕਮੇਟੀ ਦੇ ਐਲਾਨ ਤੋਂ ਬਾਅਦ ਪਿਛਲੇ ਕਈ ਦਿਨਾਂ ਤੋਂ ਪੰਜਾਬ ਚ ਬੰਦ ਪਿਆ ਰੇਲ ਟੈਰਕ ਹੁਣ ਤੋਂ ਮੁੜ ਬਹਾਲ ਹੋ ਜਾਵੇਗਾ.
ਕਿਸਾਨ ਨੇਤਾ ਸਰਵਣ ਸਿੰਘ ਨੇ ਦੱਸਿਆ ਕੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਬੈਠਕ ਦੌਰਾਨ ਉਨ੍ਹਾਂ ਦੀਆਂ ਕਈ ਮੰਗਾ ਨੂੰ ਮੰਨ ਲਿਆ ਹੈ.ਬਾਸਮਤੀ ਚਾਵਲਾ ਦਾ ਮੁਆਵਜ਼ਾ 17 ਹਜ਼ਾਰ ਪਰਤੀ ਏਕੜ ਦੇਣ ‘ਤੇ ਸਰਕਾਰ ਰਾਜ਼ੀ ਹੋਈ ਹੈ.ਇਸਦੇ ਨਾਲ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਇੱਕ ਹਫਤੇ ਦੇ ਅੰਦਰ ਨੌਕਰੀ,ਸਰਹੱਦੀ ਖੇਤਰ ਚ ਕਿਸਾਨਾਂ ਨੂੰ ਬੀ.ਐੱਸ.ਐੱਫ ਦੇ ਲਾਂਘੇ ‘ਤੇ ਆ ਰਹੀ ਪਰੇਸ਼ਾਨੀ,ਦਿੱਲੀ ਚ ਕਿਸਾਨਾਂ ਖਿਲਾਫ ਹੋਏ ਪਰਚੇ ਅਤੇ ਪੰਜਾਬ ਚ ਰੇਲਵੇ ਵਲੋਂ ਦਰਜ ਕਤਿੇ ਪਰਚਿਆਂ ਨੂੰ ਲੈ ਕੇ ਸੂਬਾ ਸਰਕਾਰ ਨੇ ਕੇਂਦਰ ਨਾਲ ਰਾਬਤਾ ਕਾਇਮ ਕਰ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ.
ਪੰਜਾਬ ਚ ਐੱਮ.ਐੱਸ.ਪੀ ਦਾ ਕਾਨੂੰਨ ਬਨਾਉਣ ਨੂੰ ਲੈ ਕੇ ਸੀ.ਐੱਮ ਨੇ ਇੱਕ ਕਮਿਸ਼ਨ ਗਠਨ ਕਰਨ ਦੀ ਗੱਲ ਕੀਤੀ ਹੈ.ਜਿਸਦੇ ਵਲੌਂ ਦਿੱਤੇ ਗਏ ਸੁਝਾਅ ਦੇ ਮੁਤਾਬਿਕ ਸੂਬਾ ਸਰਕਾਰ ਵਲੋਂ ਫਸਲ ਗਾਰੰਟੀ ਦਾ ਕਨੂੰਨ ਬਣਾ ਦਿੱਤਾ ਜਾਵੇਗਾ.ਕਿਸਾਨਾਂ ਨੇ ਦੱਸਿਆ ਕੀ ਅੰਦੋਲਨ ਮੁਲਤਵੀ ਕਰਨ ਤੋਂ ਬਾਅਦ ਮੁੱਖ ਮਤਰੀ ਨਾਲ 4 ਜਨਵਰੀ ਨੂੰ ਫਿਰ ਤੋਂ ਬੈਠਕ ਕੀਤੀ ਜਾਵੇਗੀ.