ਚੰਡੀਗੜ੍ਹ- ਪੰਜਾਬ ਦੀ 16 ਵੀਂ ਵਿਧਾਨ ਸਭਾ 1 ਅਪ੍ਰੈਲ ਸ਼ੁਕਰਵਾਰ ਨੂੰ ਆਪਣਾ ਪਹਿਲਾ ਇਜਲਾਸ ਕਰਨ ਜਾ ਰਹੀ ਹੈ । ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਵਾਰ ਸਦਨ ਚ ਬੈਠ ਕੇ ਵੱਡੇ ਫੈਸਲੇ ਲਵੇਗੀ । ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ।ਸਪੀਕਰ ਨੇ ਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੂੰ ਇਕ ਅਪ੍ਰੈਲ ਸਵੇਰੇ ਦੱਸ ਵਜੇ ਹਾਜ਼ਰ ਹੋਣ ਦੀ ਅਪੀਲ ਕੀਤੀ ਹੈ । ਇਹ ਇਜਲਾਸ ਇਕ ਦਿਨੀ ਹੋਵੇਗਾ ।
ਚਰਚਾ ਹੈ ਕਿ ਸਰਕਾਰ ਇਸ ਦਿਨ ਬਿਜਲੀ ,ਚੰਡੀਗੜ੍ਹ ਮੁੱਦਾ ,ਪੰਜਾਬੀ ਭਾਸ਼ਾ ਅਤੇ ਮਹਿਲਾਵਾਂ ਨੂੰ ਇਕ ਹਜ਼ਾਰ ਮਹੀਨਾ ਭੱਤਾ ਦੇਣ ਬਾਰੇ ਵੱਡੇ ਫੈਸਲੇ ਅਮਲ ਚ ਲਿਆ ਸਕਦੀ ਹੈ ।ਇਸ ਤੋਂ ਪਹਿਲਾਂ ਸਰਕਾਰ ਪੰਜਾਬ ਭਰ ਦੇ ਨਗਰ ਸੁਧਾਰ ਟ੍ਰਸਟ ਅਤੇ ਐੱਸ.ਐੱਸ.ਐੱਸ.ਬੀ ਬੋਰਡ ਭੰਗ ਕਰ ਚੁੱਕੀ ਹੈ ।
1 ਅਪ੍ਰੈਲ ਨੂੰ ਮਾਨ ਸਰਕਾਰ ਦਾ ਪਹਿਲਾ ਇਜਲਾਸ ,ਹੋਣਗੇ ਵੱਡੇ ਫੈਸਲੇ
