ਬੇਟਾ ਪੈਦਾ ਹੋਣ ‘ਤੇ ਦੋਸਤਾਂ ਨੂੰ ਦੇ ਰਿਹਾ ਸੀ ਪਾਰਟੀ, ਹੋਇਆ ਅਨਰਥ

ਡੈਸਕ- ਬਠਿੰਡਾ ਦੀ ਸਰਹੱਦੀ ਨਹਿਰ ਵਿੱਚ ਨਹਾਉਂਦੇ ਸਮੇਂ 4 ਜਣੇ ਰੁੜ੍ਹ ਗਏ। 2 ਵਿਅਕਤੀ ਸੁਰੱਖਿਅਤ ਬਾਹਰ ਨਿਕਲ ਆਏ, ਜਦੋਂ ਕਿ 2 ਪਾਣੀ ‘ਚ ਡੁੱਬ ਗਏ।
ਮੌਕੇ ‘ਤੇ ਐਨ.ਡੀ.ਆਰ.ਐਫ ਦੀ ਟੀਮ ਪਹੁੰਚੀ ਹੈ। ਮਿਲੀ ਜਾਣਕਾਰੀ ਮੁਤਾਬਕ ਦੇਰ ਰਾਤ ਬੇਟੇ ਦੇ ਜਨਮ ਦੀ ਖੁਸ਼ੀ ‘ਚ ਪਾਰਟੀ ਰੱਖੀ ਗਈ ਸੀ। ਇਸ ਦੌਰਾਨ ਰਾਤ ਨੂੰ ਇਹ ਲੋਕ ਨਹਿਰ ਵਿਚ ਨਹਾਉਣ ਤੁਰ ਗਏ। ਨਹਾਉਂਦੇ ਸਮੇਂ ਇਹ ਹਾਦਸਾ ਵਾਪਰ ਗਿਆ। ਜਿਸ ਵਿਅਕਤੀ ਘਰ ਪੁੱਤ ਹੋਇਆ ਸੀ, ਉਹ ਵੀ ਪਾਣੀ ਵਿਚ ਰੁੜ੍ਹ ਗਿਆ।

ਲਾਪਤਾ ਨੌਜਵਾਨਾਂ ਦੀ ਪਛਾਣ ਅਜੀਤ (24 ਸਾਲ) ਤੇ ਰਿਸ਼ੂ (16 ਸਾਲ) ਵਜੋਂ ਹੋਈ ਹੈ, ਇਨ੍ਹਾਂ ਵਿਚੋਂ ਇਕ ਲਾਪਤਾ ਨੌਜਵਾਨ ਅਜੀਤ ਹੀ ਘਰ ਮੁੰਡਾ ਹੋਣ ਦੀ ਖੁਸ਼ੀ ਵਿਚ ਆਪਣੇ ਦੋਸਤਾਂ ਨੂੰ ਪਾਰਟੀ ਕਰਾਉਣ ਲਈ ਲੈ ਕੇ ਗਿਆ ਸੀ ਤੇ ਰਸਤੇ ਵਿਚ ਇਹ ਹਾਦਸਾ ਵਾਪਰ ਗਿਆ।