Site icon TV Punjab | Punjabi News Channel

ਬ੍ਰਿਟਿਸ਼ ਕੋਲੰਬੀਆ ’ਚ ਵਾਪਰੇ ਸੜਕ ਹਾਦਸੇ ’ਚ ਚਾਰ ਫਾਇਰ ਕਰਮਚਾਰੀਆਂ ਦੀ ਮੌਤ

ਬ੍ਰਿਟਿਸ਼ ਕੋਲੰਬੀਆ ’ਚ ਵਾਪਰੇ ਸੜਕ ਹਾਦਸੇ ’ਚ ਚਾਰ ਫਾਇਰ ਕਰਮਚਾਰੀਆਂ ਦੀ ਮੌਤ

Victoria- ਬ੍ਰਿਟਿਸ਼ ਕੋਲੰਬੀਆ ਦੇ ਹਾਈਵੇਅ 1 ’ਤੇ ਮੰਗਲਵਾਰ ਸਵੇਰੇ ਵਾਪਰੇ ਇੱਕ ਕਾਰ ਹਾਦਸੇ ’ਚ ਚਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਮ੍ਰਿਤਕਾਂ ਦੀ ਪਹਿਚਾਣ ਬੀਸੀ ਵਾਈਲਡਫਾਇਰ ਸਰਵਿਸ ਦੇ ਉਪ-ਠੇਕੇਦਾਰਾਂ ਵਜੋਂ ਕੀਤੀ ਹੈ, ਜੋ ਪ੍ਰਿੰਸ ਜਾਰਜ ਫਾਇਰ ਸੈਂਟਰ ’ਚ ਵੈਂਡਰਹੂਫ ਨੇੜੇ ਅੱਗ ਬੁਝਾਉਣ ਦੇ ਯਤਨਾਂ ’ਚ ਸਹਾਇਤਾ ਕਰਨ ਤੋਂ ਬਾਅਦ ਘਰ ਜਾ ਰਹੇ ਸਨ।
ਪੁਲਿਸ ਅਧਿਕਾਰੀ ਜੇਮਸ ਗ੍ਰੈਂਡੀ ਨੇ ਕਿਹਾ ਕਿ ਇਹ ਸਾਲ ਬੀ. ਸੀ. ਵਾਈਲਡਫਾਇਰ ਸਰਵਿਸ ਲਈ ਖਾਸ ਤੌਰ ’ਤੇ ਚੁਣੌਤੀਪੂਰਨ ਰਿਹਾ ਹੈ, ਇਸਦੇ ਕਈ ਮੈਂਬਰਾਂ ਨੂੰ ਸੱਟਾਂ ਦਾ ਸਾਹਮਣਾ ਕਰਨਾ ਪਿਆ ਜਾਂ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ। ਸਾਡੀ ਹਮਦਰਦੀ ਉਨ੍ਹਾਂ ਦੋਸਤਾਂ ਅਤੇ ਪਰਿਵਾਰਾਂ ਦੇ ਨਾਲ ਹਨ ਜੋ ਸਾਡੇ ਸੂਬੇ ਨੂੰ ਸੁਰੱਖਿਅਤ ਰੱਖਣ ’ਚ ਮਦਦ ਕਰਦੇ ਹਨ।
ਪੁਲਿਸ ਨੇ ਦੱਸਿਆ ਕਿ ਇਹ ਟੱਕਰ ਵਲਹਾਚਿਨ ਨੇੜੇ ਦੁਪਹਿਰ 2 ਵਜੇ ਦੇ ਕਰੀਬ ਹੋਈ, ਜੋ ਕਿ ਕੈਮਲੂਪਸ ਤੋਂ ਲਗਭਗ 70 ਕਿਲੋਮੀਟਰ ਪੱਛਮ ਵੱਲ ਹੈ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਇੱਕ ਅਰਧ-ਟਰੈਕਟਰ ਟਰੇਲਰ ਅਤੇ ਇੱਕ ਫੋਰਡ 6-350 ਪਿਕਅੱਪ ਟਰੱਕ ਵਿਚਾਲੇ ਹੋਈ ਟੱਕਰ ਕਾਰਨ ਵਾਪਰਿਆ। ਪੁਲਿਸ ਮੁਤਾਬਕ ਹਾਦਸੇ ਮਗਰੋਂ ਟਰੇਲਰ ਨੂੰ ਅੱਗ ਲੱਗ ਗਈ ਪਰ ਡਰਾਈਵਰ ਭੱਜਣ ’ਚ ਕਾਮਯਾਬ ਰਿਹਾ। ਪੁਲਿਸ ਮੁਤਾਬਕ ਹਾਦਸੇ ’ਚ ਪਿਕਅੱਪ ’ਚ ਸਵਾਰ ਚਾਰੇ ਸਵਾਰੀਆਂ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਆਰ. ਸੀ. ਐੱਮ. ਪੀ. ਨੇ ਲਿਖਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਿਕ-ਅੱਪ ਟਰੱਕ ਸੱਜੇ ਪਾਸੇ ਸੜਕ ’ਤੇ ਇੱਕ ਮੋੜ ’ਤੇ ਜਾਣ ’ਚ ਅਸਫ਼ਲ ਰਿਹਾ, ਸੈਂਟਰ ਲਾਈਨ ਨੂੰ ਪਾਰ ਕਰਦਾ ਹੋਇਆ ਸੈਮੀ ਟਰੱਕ ਨਾਲ ਟਕਰਾਅ ਗਿਆ।
ਇਸ ਹਾਦਸੇ ਮਗਰੋਂ ਇੱਕ ਸਾਂਝੇ ਬਿਆਨ ’ਚ ਪ੍ਰੀਮੀਅਰ ਡੇਵਿਡ ਈਬੀ ਅਤੇ ਜੰਗਲਾਤ ਮੰਤਰੀ ਬਰੂਸ ਰਾਲਸਟਨ ਨੇ ਮਾਰੇ ਗਏ ਫਾਇਰਫਾਈਟਰਾਂ ਦੇ ਪਰਿਵਾਰ, ਦੋਸਤਾਂ ਅਤੇ ਸਹਿਯੋਗੀਆਂ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਕਿਹਾ, ‘‘ਇਹ ਜੰਗਲੀ ਅੱਗ ਦੇ ਮੌਸਮ ’ਚ ਦੁਖਦਾਈ ਖ਼ਬਰ ਹੈ। ਅਸੀਂ ਜੰਗਲੀ ਨਾਲ ਅੱਗ ਲੜਨ ਵਾਲਿਆਂ ਅਤੇ ਸਾਰੇ ਬੀ. ਸੀ. ਵਾਈਲਡਫਾਇਰ ਸਰਵਿਸ ਦੇ ਕਰਮਚਾਰੀਆਂ ਦੇ ਨਾਲ ਖੜ੍ਹੇ ਹਾਂ ਕਿਉਂਕਿ ਉਹ ਇੱਕ ਵਾਰ ਫਿਰ ਸਹਿਯੋਗੀਆਂ ਅਤੇ ਸਹਿ-ਕਰਮਚਾਰੀਆਂ ਦੀ ਮੌਤ ’ਤੇ ਸੋਗ ਪ੍ਰਗਟਾਉਂਦੇ ਹਾਂ।’’

Exit mobile version