ਠੇਕੇ ਬੰਦ ਤੇ ਚੋਣ ਪ੍ਰਚਾਰ ਵੀ ਬੰਦ,ਪੰਜਾਬ ‘ਚ ਛਾਈ ਸ਼ਾਂਤੀ

ਜਲੰਧਰ- ਪੰਜਾਬ ਵਿਧਾਨ ਸਭਾ ਚੋਣਾ 2022 ਦਾ ਸ਼ੋਰ ਸ਼ਰਾਬਾ ਸ਼ੁਕਰਵਾਰ ਸ਼ਾਮ 6 ਵਜੇ ਤੋ ਬਾਅਦ ਸ਼ਾਂਤ ਹੋ ਗਿਆ ਹੈ.22 ਤਰੀਕ ਦਿਨ ਐਤਵਾਰ ਨੂੰ ਹੁਣ ਵੋਟਾਂ ਪੈਣਗੀਆਂ ਜਿਸਦੇ ਚਲਦਿਆਂ ਚੋਣ ਪ੍ਰਚਾਰ ਦੀ ਮਿਆਦ ਖਤਮ ਹੋ ਗਈ ਹੈ.ਪੂਰੇ ਸੂਬੇ ਚ ਸ਼ਾਮ 6 ਵੱਜਦਿਆਂ ਹੀ ਚੋਣ ਸਪੀਕਰ ਅਤੇ ਨੇਤਾਵਾਂ ਦੇ ਵਾਅਦੇ ਬੰਦ ਹੋ ਗਏ.ਲੋਕਾਂ ਨੇ ਜਿੱਥੇ ਇਸ ਸ਼ੋਰ ਸ਼ਰਾਬੇ ਤੋਂ ਸੁੱਖ ਦਾ ਸਾਹ ਲਿਆ ਹੈ ਉੱਥੇ ਲਾਲ ਪਰੀ ਦੇ ਸ਼ੌਕੀਨਾਂ ਲਈ ਮੁਸ਼ਕਿਲ ਖੜੀ ਹੋ ਗਈ ਹੈ.
ਚੋਣ ਕਮਿਸ਼ਨ ਵਲੋਂ ਜਾਰੀ ਹੁਕਮਾਂ ਮੁਤਾਬਿਕ ਪੰਜਾਬ ਭਰ ‘ਚ ਸ਼ਰਾਬ ਦੇ ਠੇਕੇ ਵੀ ਸ਼ਾਮ 6 ਵਜੇ ਤੋਂ ਬੰਦ ਹੋ ਗਏ ਹਨ.ਵੋਟਾਂ ਵਾਲੇ ਦਿਨ ਯਾਨੀ ਕਿ 20 ਫਰਵਰੀ ਤੱਕ ਸੂਬਾ ਡਰਾਈ ਰਹੇਗਾ.
ਇਸਤੋਂ ਪਹਿਲਾਂ ਅੱਜ ਦਿਨ ਚੜਦਿਆਂ ਹੀ ਨੇਤਾਵਾਂ ਦੀ ਟੀਮ ਪ੍ਰਚਾਰ ਚ ਜੁੱਟ ਗਈ.ਪ੍ਰਚਾਰ ਦੇ ਆਖਿਰੀ ਦਿਨ ਲਗਭਗ ਸਾਰੀਆਂ ਪਾਰਟੀਆਂ ਦੇ ਦਿੱਗਜ ਨੇਤਾਵਾਂ ਨੇ ਆਪਣੇ ਉਮੀਦਵਾਰਾਂ ਲਈ ਖੂਬ ਜ਼ੋਰ ਅਜ਼ਮਾਈਸ਼ ਕੀਤੀ.ਇਸਦੇ ਨਾਲ ਹੀ ਹੁਣ ਸਾਰੇ ਬਾਹਰਲੇ ਨੇਤਾਵਾਂ ਆਪਣੇ ਆਪਣੇ ਘਰਾਂ ਲਈ ਰਵਾਨਾ ਹੋ ਗਏ ਹਨ.ਸਾਰਿਆਂ ਦੀ ਨਜ਼ਰਾਂ ਹੁਣ 20 ਫਰਵਰੀ ਵੋਟਾਂ ਵਾਲੇ ਦਿਨ ‘ਤੇ ਟਿਕ ਗਈ ਹੈ.