● On air now · ਟੀਵੀ ਪੰਜਾਬ

Punjabi News · Since 2013

Breaking

ਸ਼ਰਮਨਾਕ: ਦਿਉਰ ਨੇ ਅਣਪਛਾਤੇ ਵਿਅਕਤੀ ਨਾਲ ਮਿਲ ਕੇ ਆਪਣੀ ਹੀ ਭਰਜਾਈ ਨਾਲ ਕੀਤਾ ਜ਼ਬਰ ਜਨਾਹ

ਫਿਰੋਜ਼ਪੁਰ : ਇਕ ਦਿਓਰ ਵੱਲੋਂ ਕਿਸੇ ਅਣਪਛਾਤੇ ਨਾਲ ਮਿਲਕੇ ਆਪਣੀ ਹੀ ਭਰਜਾਈ ਨਾਲ ਬਲਾਤਕਾਰ ਕਰਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਸ ਸਬੰਧ ਵਿਚ ਥਾਣਾ ਘੱਲਖੁਰਦ ਦੀ ਪੁਲਿਸ ਨੇ ਇਨ੍ਹਾਂ ਦੋਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੇ…


ਫਿਰੋਜ਼ਪੁਰ : ਇਕ ਦਿਓਰ ਵੱਲੋਂ ਕਿਸੇ ਅਣਪਛਾਤੇ ਨਾਲ ਮਿਲਕੇ ਆਪਣੀ ਹੀ ਭਰਜਾਈ ਨਾਲ ਬਲਾਤਕਾਰ ਕਰਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਸ ਸਬੰਧ ਵਿਚ ਥਾਣਾ ਘੱਲਖੁਰਦ ਦੀ ਪੁਲਿਸ ਨੇ ਇਨ੍ਹਾਂ ਦੋਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੀੜਤਾ ਨੇ ਦੱਸਿਆ ਕਿ ਮਿਤੀ 11 ਜੁਲਾਈ 2021 ਨੂੰ ਸਵੇਰੇ 4 ਵਜੇ ਉਹ ਆਪਣੇ ਘਰ ਦੇ ਬਾਹਰਲੇ ਪਾਸੇ ਮੱਝਾਂ ਨੂੰ ਵੇਖਣ ਅਤੇ ਬਾਥਰੂਮ ਕਰਨ ਲਈ ਘਰ ਤੋਂ ਬਾਹਰ ਨਿਕਲੀ ਸੀ।

ਇਸ ਦੌਰਾਨ ਹੀ ਉਸ ਦਾ ਸਕਾ ਦਿਓਰ ਗੋਬਿੰਦਰ ਸਿੰਘ ਤੇ ਇਕ ਅਣਪਛਾਤਾ ਵਿਅਕਤੀ ਜਿਸ ਦਾ ਮੂੰਹ ਬੰਨ੍ਹਿਆ ਹੋਇਆ ਸੀ, ਉੱਥੇ ਖੜ੍ਹੇ ਸਨ। ਉਨ੍ਹਾਂ ਨੇ ਉਸ ਦੀਆਂ ਬਾਹਾਂ ਫੜ ਲਈਆਂ ਤੇ ਬਾਥਰੂਮ ਦੇ ਪਿੱਛੇ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ। ਪੁਲਿਸ ਨੇ ਇਨ੍ਹਾਂ ਦੋਹਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਟੀਵੀ ਪੰਜਾਬ ਬਿਊਰੋ


Filed under