ਭਾਰਤ ਗੌਰਵ ਦੇ ਨਾਂਅ ’ਤੇ 190 ਰੇਲ ਗੱਡੀਆਂ ਚਲਾਉਣ ਦਾ ਐਲਾਨ

ਨਵੀਂ ਦਿੱਲੀ : ਰੇਲਵੇ ਮਾਲ ਗੱਡੀਆਂ ਅਤੇ ਯਾਤਰੀ ਰੇਲ ਗੱਡੀਆਂ ਤੋਂ ਇਲਾਵਾ ਸੈਰ-ਸਪਾਟਾ ਖੇਤਰ ਨੂੰ ਸਮਰਪਿਤ ਤੀਜਾ ਸੈਕਸ਼ਨ ਸ਼ੁਰੂ ਕਰ ਰਿਹਾ ਹੈ, ਜਿਸ ਤਹਿਤ ਇਹ ‘ਭਾਰਤ ਗੌਰਵ ਟਰੇਨ’ ਨਾਂਅ ਦੀਆਂ 190 ਰੇਲ ਗੱਡੀਆਂ ਚਲਾਏਗਾ।

ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਅੱਜ ਇਹ ਜਾਣਕਾਰੀ ਦਿੱਤੀ। ਰੇਲ ਮੰਤਰੀ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਇਹ ਰੇਲ ਗੱਡੀਆਂ ਪ੍ਰਾਈਵੇਟ ਸੈਕਟਰ ਅਤੇ ਆਈਆਰਸੀਟੀਸੀ ਦੋਵਾਂ ਦੁਆਰਾ ਚਲਾਈਆਂ ਜਾ ਸਕਦੀਆਂ ਹਨ।

ਇਹ ਨਿਯਮਤ ਰੇਲ ਗੱਡੀਆਂ ਨਹੀਂ ਹਨ ਜੋ ਸਮਾਂ-ਸਾਰਣੀ ਦੇ ਅਨੁਸਾਰ ਚੱਲਣ। ਅਸੀਂ ਫਿਲਹਾਲ 190 ਰੇਲ ਗੱਡੀਆਂ ਨਿਰਧਾਰਤ ਕੀਤੀਆਂ ਹਨ। ਯਾਤਰੀ ਅਤੇ ਮਾਲ ਟਰੇਨ ਸੈਕਸ਼ਨ ਤੋਂ ਬਾਅਦ ਅਸੀਂ ਭਾਰਤ ਗੌਰਵ ਟਰੇਨਾਂ ਲਈ ਸੈਰ-ਸਪਾਟਾ ਖੇਤਰ ਦੀ ਸ਼ੁਰੂਆਤ ਕਰ ਰਹੇ ਹਾਂ।

ਉਨ੍ਹਾਂ ਕਿਹਾ ਕਿ ਇਹ ਰੇਲ ਗੱਡੀਆਂ ਭਾਰਤ ਦੇ ਸੱਭਿਆਚਾਰ ਅਤੇ ਵਿਰਾਸਤ ਨੂੰ ਦਿਖਾਉਣਗੀਆਂ। ਉਨ੍ਹਾਂ ਦੱਸਿਆ ਕਿ ਅਸੀਂ ਅੱਜ ਤੋਂ ਇਸ ਲਈ ਲਈ ਅਰਜ਼ੀਆਂ ਮੰਗੀਆਂ ਹਨ।

ਟੀਵੀ ਪੰਜਾਬ ਬਿਊਰੋ