ਗੋਲਡੀ ਬਰਾੜ ਦੇ ਘਰ ਪੁੱਜੀ ਐੱਨ.ਆਈ.ਏ ਟੀਮ, ਪੁੱਛਗਿੱਛ ਜਾਰੀ

ਸ਼੍ਰੀ ਮੁਕਤਸਰ ਸਾਹਿਬ- ਸਿੱਧੂ ਮੂਸੇਵਾਲਾ ਕਤਲ ਦੀ ਜਾਂਚ ਕਰ ਰਹੀ ਵੱਖ ਵੱਖ ਸੂਬਿਆਂ ਦੀ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਨਿਸ਼ਾਨੇ ‘ਤੇ ਦੇਸ਼ ਭਰ ਦੇ ਗੈਂਗਸਟਰ ਆ ਗਏ ਹਨ । ਦੇਸ਼ ਭਰ ਚ ਹੋ ਰਹੀ ਛਾਪੇਮਾਰੀ ਦੇ ਨਾਲ ਪੰਜਾਬ ਦੇ ਵਿੱਚ ਮੂਸੇਵਾਲਾ ਕਤਲ ਦੇ ਮਾਸਟਰ ਮਾਈਂਡ ਗੋਲਡੀ ਬਰਾੜ, ਜੱਗੂ ਭਗਵਾਨਪੂਰੀਆ ਅਤੇ ਲਾਰੇਂਸ ਬਿਸ਼ਨੋਈ ਸਮੇਤ ਹੋਰ ਗੈਂਗਸਟਰਾਂ ਦੇ ਘਰਾਂ ਚ ਸੋਮਵਾਰ ਤੜਕਸਾਰ ਤੋਂ ਹੀ ਜਾਂਚ ਕੀਤੀ ਜਾ ਰਹੀ ਹੈ ।

ਐੱਨ.ਆਈ.ਏ ਅਤੇ ਸਥਾਣਕ ਪੁਲਿਸ ਵਲੋਂ ਗੁੱਪਚੁੱਪ ਤਰੀਕੇ ਨਾਲ ਅੱਜ ਰੇਡ ਕੀਤੀ ਗਈ ।ਗੈਂਗਸਟਰਾਂ ਦੇ ਪਰਿਵਾਰਾਂ ਤੋਂ ਜਾਇਦਾਦ ਅਤੇ ਪੈਸੇ ਸਬੰਧੀ ਸਵਾਲਾਂ ਦੇ ਜਵਾਬ ਲਏ ਜਾ ਰਹੇ ਹਨ ।ਮੀਡੀਆ ਨੂੰ ਇਸ ਬਾਬਤ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ । ਇੱਥੋਂ ਤਕ ਕਿ ਮੀਡੀਆ ਨੂੰ ਰੇਡ ਵਾਲੀ ਥਾਂ ਤੋਂ ਵੀ ਦੂਰ ਰਖਿਆ ਜਾ ਰਿਹਾ ਹੈ ।

ਦੀਪਕ ਮੁੰਡੀ ਦੀ ਰੇਡ ਅਤੇ ਹੋਰ ਗ੍ਰਿਫਤਾਰੀਆਂ ਅਤੇ ਐਨਕਾਉਂਟਰ ਤੋਂ ਬਾਅਦ ਬੋਲਣ ਵਾਲੇ ਕੈਨੇਡਾ ਵਾਸੀ ਗੋਲਡੀ ਬਰਾੜ ਵਲੋਂ ਇਸ ਕਾਰਵਾਈ ‘ਤੇ ਫਿਲਹਾਲ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ।