ਡੈਸਕ- ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਮੋਗਾ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਤਹਿਤ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਗੋਪੀ ਡੱਲੇਵਾਲੀਆ ਨੂੰ ਗ੍ਰਿਫਤਾਰ ਕੀਤਾ ਹੈ। ਗੈਂਗਸਟਰ ਗੋਪੀ ਡੱਲੇਵਾਲੀਆ ਸੰਤੋਖ ਸਿੰਘ ਮਰਡਰ ਕੇਸ ਦਾ ਮਾਸਟਰਮਾਈਂਡ ਹੈ। ਇਸ ਦੀ ਜਾਣਕਾਰੀ ਡੀਜੀਪੀ ਗੌਰਵ ਯਾਦਵ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ।
ਗੈਂਗਸਟਰ ਗੋਪੀ ਡੱਲੇਵਾਲੀਆ ਗੋਰੂ ਬੱਚਾ ਗਰੁੱਪ ਦਾ ਮੈਂਬਰ ਹੈ। ਗੋਪੀ ਡੱਲੇਵਾਲੀਆਤੇ ਗੌਰਵ ਸ਼ਰਮਾ ਉਰਫ ਗੋਰੂ ਬੱਚਾ ਸੰਤੋਖ ਸਿੰਘ ਕਤਲਕਾਂਡ ਦਾ ਮਾਸਟਰਮਾਈਂਡ ਹੈ। ਗੋਪੀ ਡੱਲੇਵਾਲੀਆ ਭਗੌੜਾ ਵੀ ਸੀ। ਉਸ ਖਿਲਾਫ ਕਤਲ, ਕਤਲ ਦੀ ਕੋਸ਼ਿਸ਼, ਜਬਰਨ ਵਸੂਲੀ, ਹਥਿਆਰ ਐਕਟ ਵਰਗੇ 12 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਸੰਤੋਖ ਸਿੰਘ ਮਰਡਰ ਕੇਸ ਵਿਚ ਮੋਗਾ ਥਾਣਾ ਸਿਟੀ ਵਨ ਪੁਲਿਸ ਨੇ 16 ਜੁਲਾਈ ਨੂੰ ਹੱਤਿਆ ਤੇ ਆਰਮਸ ਐਕਟ ਤਹਿਤ ਕੇਸ ਦਰਜ ਕੀਤਾ ਸੀ।
16 ਜੁਲਾਈ 2023 ਨੂੰ 4 ਹਮਲਾਵਰਾਂ ਨੇ ਮੋਗਾ ਵਿਚ ਸੰਤੋਖ ਸਿੰਘ ਦੇ ਘਰ ਵੜ ਗੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਹੱਤਿਆਕਾਂਡ ਵਿਚ ਪੁਲਿਸ ਨੇ ਪਹਿਲਾਂ ਨਿਰਮਲ ਸਿੰਘ ਉਰਫ ਨਿੰਮਾ, ਅਪ੍ਰੈਲ ਸਿੰਘ ਉਰਫ ਸ਼ੇਰਾ ਤੇ ਜਸਕਰਨ ਸਿੰਘ ਉਰਫ ਕਰਨ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਦੇ ਕਬਜ਼ੇ ਵਿਚੋਂ ਪੁਲਿਸ ਨੂੰ 10 ਜ਼ਿੰਦਾ ਕਾਰਤੂਸ, .32 ਬੋਰ ਦੀ ਪਿਸਤੌਲ ਸਣੇ ਕਤਲ ਦੀ ਵਾਰਦਾਤ ਵਿਚ ਇਸਤੇਮਾਲ ਹੁੰਡਈ ਵਰਨਾ ਕਾਰ ਵੀ ਬਰਾਮਦ ਹੋਈ ਸੀ। ਹੁਣ ਮਾਸਟਰਮਾਈਂਡ ਡੱਲੇਵਾਲੀਆ ਵੀ ਪੁਲਿਸ ਦੀ ਗ੍ਰਿਫਤ ਵਿਚ ਹੈ।