Site icon TV Punjab | Punjabi News Channel

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਨੂੰ ਸਾਰੇ ਅਹੁਦਿਆਂ ਤੋਂ ਹਟਾਇਆ, ਸਹੂਲਤਾਂ ਵੀ ਵਾਪਸ

ਅੰਮ੍ਰਿਤਸਰ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ ਤੇ ਡਾਕਟਰ ਗੁਰਵਿੰਦਰ ਸਿੰਘ ਸਮਰਾ ਵਿਚਾਲੇ ਚਲ ਰਹੇ ਤਕਰਾਰ ਤੋ ਬਾਅਦ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬੋਰਡ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਨੇ ਇਕ ਆਦੇਸ਼ ਜਾਰੀ ਕਰ ਕੇ ਜਥੇਦਾਰ ਗੌਹਰ ਦੀਆਂ ਸੇਵਾਵਾਂ, ਸੁਵਿਧਾਵਾ ਵਾਪਸ ਲੈ ਲਈਆਂ ਹਨ।

ਐਤਵਾਰ ਨੂੰ ਜਾਰੀ ਇਕ ਆਦੇਸ਼ ਵਿਚ ਜਥੇਦਾਰ ਹਿੱਤ ਨੇ ਕਿਹਾ ਕਿ ਡਾਕਟਰ ਸਮਰਾ ਨਾਲ ਜਥੇਦਾਰ ਹਿੱਤ ਦੇ ਚਲ ਰਹੇ ਤਕਰਾਰ ਕਾਰਨ ਤਖ਼ਤ ਸਾਹਿਬ ਦੀ ਮਾਨ ਮਰਿਯਾਦਾ ਤੇ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਤਖ਼ਤ ਸਾਹਿਬ ਦੇ ਸਤਿਕਾਰਯੋਗ ਪੰਜ ਪਿਆਰੇ ਸਿੰਘਾਂ ਨੇ ਆਪ ਨੂੰ ਤਖ਼ਤ ਸਾਹਿਬ ‘ਤੇ ਪੇਸ਼ ਹੋਣ ਦਾ ਨਿਰਦੇਸ਼ ਵੀ ਦਿੱਤਾ ਹੈ। ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰਖਦਿਆਂ ਆਪ ਦੀਆਂ ਤਖ਼ਤ ਸਾਹਿਬ ਤੋਂ ਸੇਵਾਵਾਂ, ਸੁਵਿਧਾਵਾ ਤੇ ਪਦਵੀ ਨੂੰ ਤੁਰੰਤ ਵਾਪਸ ਲਿਆ ਜਾਂਦਾ ਹੈ। ਜਦ ਤਕ ਆਪ ਨਿਰਦੋਸ਼ ਸਾਬਤ ਨਹੀ ਹੁੰਦੇ।ਸਿੱਖ ਧਰਮ, ਇਤਿਹਾਸ, ਸਿੱਖ ਪ੍ਰਪਰਾਵਾਂ ਤੇ ਸਿੱਖੀ ਸਿਧਾਂਤ ਤੋਂ ਭਲੀ ਭਾਂਤ ਜਾਣੂ ਜਥੇਦਾਰ ਨੇ ਹਿੱਤ ਨੇ ਇਤਿਹਾਸ ਵਿਚ ਪਹਿਲੀ ਵਾਰ ਨਵਾਂ ਅਧਿਆਏ ਜੋੜਦਿਆਂ ਜਥੇਦਾਰ ਨੂੰ ਨਿਰਦੇਸ਼ ਦਿੱਤਾ ਕਿ ਜਦ ਤਕ ਤੁਸੀਂ ਨਿਰਦੋਸ਼ ਸਾਬਿਤ ਨਹੀਂ ਹੋ ਜਾਂਦੇ ਉਦੋਂ ਤਕ ਤਖ਼ਤ ਸਾਹਿਬ ਦੀ ਕਿਸੇ ਵੀ ਪੋਸਟ ਦਾ ਇਸਤੇਮਾਲ ਨਹੀਂ ਕਰ ਸਕੋਗੇ।

Exit mobile version