Site icon
TV Punjab | Punjabi News Channel

ਡੁੱਬਦਾ ਪੰਜਾਬ : ਨਸ਼ਾ ਖਰੀਦਣ ਆਈ ਕੁੜੀ ਲੋਕਾਂ ਕੀਤੀ ਕਾਬੂ

Facebook
Twitter
WhatsApp
Copy Link

ਬਠਿੰਡਾ – ਨੰਨ੍ਹੀ ਛਾਂ ਵਾਲੀ ਸਾਬਕਾ ਕੇਂਦਰੀ ਮੰਤਰੀ ਦੇ ਹਲਕੇ ਬਠਿੰਡਾ ਤੋਂ ਆਈ ਖਬਰ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ ਹੈ । ਬਾਬਾ ਦੀਪ ਸਿੰਘ ਨਗਰ ਦੇ ਲੋਕਾਂ ਨੇ ਮੁੱਹਲੇ ਚ ਨਸ਼ਾ ਖਰੀਦਣ ਆਈ ਕੁੜੀ ਨੂੰ ਕਾਬੂ ਕਰ ਪੁਲਿਸ ਦੇ ਹਵਾਲੇ ਕਰ ਨਸ਼ੇ ਦੇ ਰੈਕੇਟ ਦਾ ਭਾਂਡਾਫੋੜ ਕੀਤਾ ਹੈ ।

ਸ਼ਰਮ ਤਾਂ ਖ੍ਹੈਰ ਸਿਸਟਮ ਨੂੰ ਆਉਣੀ ਚਾਹੀਦੀ ਹੈ । ਮੁੰਡਿਆਂ ਦੀ ਜਵਾਨੀ ‘ਤੇ ਰੌਂਦੇ ਰੌਂਦੇ ਹੁਣ ਗੱਲ ਮੁਟਿਆਰਾਂ ਵੱਲ ਆ ਗਈ ਹੈ । ਨਸ਼ਾ ਹੁਣ ਕੁੜੀਆਂ ਦੇ ਖੂਨ ਚ ਵੀ ਰਚ ਗਿਆ ਹੈ । ਘਟਨਾ ਬਠਿੰਡਾ ਦੇ ਬਾਬਾ ਦੀਪ ਸਿੰਘ ਨਗਰ ਦੀ ਹੈ । ਇੱਥੇ ਚਿੱਟੇ ਦਾ ਵਪਾਰ ਸਰੇਆਮ ਚੱਲ ਰਿਹਾ ਸੀ । ਇਲਾਕੇ ਦੇ ਲੋਕਾਂ ਨੇ ਇਸ ਤੋਂ ਦੁੱਖੀ ਹੋ ਕੇ ਕਾਲੇ ਕਾਰੋਬਾਰ ਨੂੰ ਠੱਲ ਪਾਉਣ ਦੀ ਸੋਚੀ ।ਮੰਗਲਵਾਰ ਨੂੰ ਜਦੋਂ ਇਕ ਲੜਕੀ ਮੁਹੱਲੇ ਚ ਨਸ਼ਾ ਲੈਣ ਆਈ ਤਾਂ ਇਲਾਕਾਵਾਸੀਆਂ ਨੇ ਉਸ ਨੂੰ ਕਾਬੂ ਕਰ ਲਿਆ ।ਅਮਰਪੁਰਾ ਬਸਤੀ ਦੀ ਰਹਿਣ ਵਾਲੀ ਇਹ ਕੁੜੀ ਐਕਟੀਵਾ ‘ਤੇ ਸਵਾਰ ਹੋ ਕੇ ਮੁਹੱਲੇ ਚ ਰਹਿਣ ਵਾਲੇ ਕਮਲਦੀਪ ਸਿੰਘ ਪਪੁੱਤਰ ਗੁਰਜੰਟ ਸਿੰਘ ਤੋਂ ਇਕ ਗ੍ਰਾਮ ਹੈਰੋਇਨ ਲੈ ਕੇ ਨਿਕਲੀ ਤਾਂ ਉਸ ਨੂੰ ਘੇਰ ਲਿਆ ਗਿਆ । ਕੁੜੀ ਨੇ ਨਸ਼ਾ ਮੋਬਾਇਲ ਦੇ ਕਵਰ ਚ ਲੁਕੋ ਕੇ ਰਖਿਆ ਸੀ ।

ਥਾਣਾ ਕੈਨਾਲ ਕਲੋਨੀ ਦੀ ਪੁਲਿਸ ਨੇ ਗੁਰਜੰਟ ਸਿੰਘ ਅਤੇ ਉਕਤ ਕੁੜੀ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ।ਇਲਾਕਾਵਾਸੀਆਂ ਦਾ ਕਹਿਣਾ ਹੈ ਕਿ ਸਰਕਾਰਾਂ ਨਸ਼ੇ ਨੂੰ ਲੈ ਕੇ ਦਾਅਵੇ ਤਾਂ ਬਹੁਤ ਕਰਦੀਆਂ ਹਨ ਪਰ ਇਨ੍ਹਾਂ ਕਾਲੇ ਕਾਰੋਬਾਰੀਆਂ ਨੂੰ ਕੋਈ ਡਰ ਨਹੀਂ ਹੈ ।

Exit mobile version