ਚੰਡੀਗੜ੍ਹ ਦੇ ਪ੍ਰੋਫੈਸਰ ‘ਤੇ ਵਿਦਿਆਰਥਣਾਂ ਤੋਂ ਸੈਕਸੁਅਲ ਫੇਵਰ ਮੰਗਣ ਦੇ ਦੋਸ਼, ਰਾਤ ਨੂੰ ਭੇਜਦਾ ਸੀ ਮੈਸੇਜ

ਡੈਸਕ- ਚੰਡੀਗੜ੍ਹ ਦੇ ਸੈਕਟਰ-10 ਦੇ ਡੀਏਵੀ ਕਾਲੇਜ ਦੀ ਵਿਦਿਆਰਥਣਾਂ ਨੇ ਐਸੋਸਿਏਟ ਪ੍ਰਫੈਸਰ ‘ਤੇ ਸੈਕਸੁਅਲ ਫੇਵਰ ਮੰਗਣ ਦੇ ਆਰੋਪ ਲਗਾਏ ਹਨ। ਵਿਦਿਆਰਥਣਾਂ ਦਾ ਇਲਜ਼ਾਮ ਹੈ ਕਿ ਪ੍ਰੋਫੈਸਰ ਦੇਰ ਰਾਤ ਮੈਸੇਜ ਭੇਜਦਾ ਸੀ ਤੇ ਸੈਕਸੁਅਲ ਫੇਵਰ ਦੀ ਮੰਗ ਕਰਦਾ ਸੀ। ਇਸ ਦੇ ਨਾਲ ਹੀ ਉਹ ਰਾਤ ਨੂੰ ਇਕੱਲੇ ਮਿਲਣ ਦੇ ਮੈਸੇਜ ਵੀ ਕਰਦਾ ਸੀ।

ਪ੍ਰੋਫੈਸਰ ਨੇ ਟੈਲੀਗ੍ਰਾਮ ਤੇ ਸਨੈਪਚੈਟ ਦੀ ਰਾਹੀਂ ਵਿਦਿਆਰਥਣਾਂ ਨੂੰ ਮੈਸੇਜ ਭੇਜੇ। ਦੋਸ਼ ਲਗਾਉਣ ਵਾਲੀਆਂ ਵਿਦਿਆਰਥਣਾਂ ਨੈਸ਼ਨਲ ਸਰਵਿਸ ਸਕੀਮ (NSS) ਨਾਲ ਜੁੜੀਆਂ ਹੋਈਆਂ ਹਨ ਤੇ ਮੁਲਜ਼ਮ ਪ੍ਰੋਫੈਸਰ ਐਨਐਸਐਸ ਦਾ ਪ੍ਰੋਗਰਾਮਿੰਗ ਅਧਿਕਾਰੀ ਹੈ। ਵਿਦਿਆਰਥਣਾਂ ਨੇ ਕਾਲੇਜ ਮੈਨੇਜਮੈਂਟ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ‘ਚ 5 ਵਿਦਿਆਰਥਣਾਂ ਨੇ ਛੇੜਛਾੜ ਦੀ ਗੱਲ ਕਹੀ ਹੈ। ਲਿਖਤੀ ਸ਼ਿਕਾਇਤ ਵਿੱਚ ਵਿਦਿਆਰਥਣਾਂ ਨੇ ਚੈਟ ਦੇ ਸਕ੍ਰੀਸ਼ਾਟ ਵੀ ਅਟੈਚ ਕੀਤੇ ਹਨ।

ਵਿਦਿਆਰਥਣਾਂ ਨੇ ਮੰਗ ਕੀਤੀ ਹੈ ਕਿ ਪ੍ਰਫੈਸਰ ਨੂੰ ਸਸਪੈਂਡ ਕੀਤਾ ਜਾਵੇ। ਇਸ ਤੋਂ ਇਲਾਵਾ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਸਟੇਟ ਜਾਂ ਨੈਸ਼ਨਲ ਲੈਵਲ ਦਾ ਸਨਮਾਨ ਨਾ ਦਿੱਤਾ ਜਾਵੇ। ਇਸ ‘ਤੇ ਕਾਲੇਜ ਪ੍ਰਿੰਸੀਪਲ ਨੇ ਜਾਂਚ ਕਮੇਟੀ ਬਣਾ ਦਿੱਤੀ ਹੈ। ਦੱਸ ਦੇਈਏ ਕਿ ਅਧਿਆਪਕ ‘ਤੇ ਸ਼ਿਕਾਇਤ ਦਾ ਇਹ ਦੂਸਰਾ ਕੇਸ ਹੈ। ਇਸ ਤੋਂ ਪਹਿਲਾਂ ਯੂਥ ਫੈਸਟੀਵਲ ਟੀਮ ਦੇ ਇੰਚਾਰਜ ਦੀ ਮਰਜ਼ੀ ਨਾਲ ਯੂਥ ਫੈਸਟੀਵਲ ਦੇ ਲਈ ਚੋਣ ਦੀ ਸ਼ਿਕਾਇਤ ਕੀਤੀ ਗਈ ਸੀ।