ਡੈਸਕ- ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇੰਡੀਆ ਬੁਲਿਯਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ ਵੈਬਸਾਈਟ ਦੇ ਮੁਤਾਬਕ 10 ਗ੍ਰਾਮ 24 ਕੈਰੇਟ ਸੋਨਾ 234 ਰੁਪਏ ਡਿੱਗ ਕੇ 73,006 ਰੁਪਏ ‘ਤੇ ਆ ਗਿਆ ਹੈ। ਕੱਲ੍ਹ ਇਸਦੀਆਂ ਕੀਮਤਾਂ 73,240 ਰੁਪਏ ਪ੍ਰਤੀ 10 ਗ੍ਰਾਮ ਸੀ। ਉੱਥੇ ਹੀ ਇੱਕ ਕਿੱਲੋ ਚਾਂਦੀ 655 ਰੁਪਏ ਡਿੱਗ ਕੇ 88,328 ਰੁਪਏ ਪ੍ਰਤੀ ਕਿੱਲੋ ਵਿਕ ਰਹੀ ਹੈ। ਇਸ ਤੋਂ ਪਹਿਲਾਂ ਚਾਂਦੀ 88,983 ਰੁਪਏ ਪ੍ਰਤੀ ਕਿੱਲੋ ‘ਤੇ ਸੀ। ਇਸ ਸਾਲ ਚਾਂਦੀ 29 ਮਈ ਨੂੰ ਆਪਣੇ ਆਲ ਟਾਈਮ ਹਾਈ 94,280 ਰੁਪਏ ਪ੍ਰਤੀ ਕਿੱਲੋ ‘ਤੇ ਪਹੁੰਚ ਗਈ ਸੀ।
ਮਲਟੀ ਕਮੋਡਿਟੀ ਐਕਸਚੇਂਜ ‘ਤੇ ਸੋਮਵਾਰ ਨੂੰ 5 ਅਗਸਤ ਦੀ ਵਾਇਦਾ ਡਿਲੀਵਰੀ ਵਾਲਾ ਸੋਨਾ 73,035 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ ‘ਤੇ ਵਪਾਰ ਕਰ ਰਿਹਾ ਹੈ, ਜਦਕਿ 4 ਅਕਤੂਬਰ ਦੀ ਵਾਇਦਾ ਡਿਲੀਵਰੀ ਵਾਲਾ ਸੋਨਾ 73,480 ਰੁਪਏ ਪ੍ਰਤੀ 10 ਗ੍ਰਾਮ ਦੇ ਰੇਟ ‘ਤੇ ਟ੍ਰੇਂਡ ਕਰ ਰਿਹਾ ਹੈ। ਇਸਦੇ ਇਲਾਵਾ 5 ਦਸੰਬਰ ਦੀ ਵਾਇਦਾ ਡਿਲੀਵਰੀ ਵਾਲਾ ਸੋਨਾ 73,918 ਰੁਪਏ ਪ੍ਰਤੀ 10 ਗ੍ਰਾਮ ਦੇ ਰੇਟ ‘ਤੇ ਵਪਾਰ ਕਰ ਰਿਹਾ ਹੈ। ਉੱਥੇ ਹੀ ਚਾਂਦੀ ਦੀਆਂ ਤਾਜ਼ਾ ਕੀਮਤਾਂ ਦੀ ਗੱਲ ਕੀਤੀ ਜਾਵੇ ਤਾਂ ਸੋਮਵਾਰ ਨੂੰ MCX ‘ਤੇ 5 ਸਤੰਬਰ ਦੀ ਵਾਇਦਾ ਡਿਲੀਵਰੀ ਵਾਲੀ ਚਾਂਦੀ 89,301 ਰੁਪਏ ਪ੍ਰਤੀ ਕਿੱਲੋ ਦੇ ਭਾਅ ‘ਤੇ ਵਪਾਰ ਕਰ ਰਹੀ ਹੈ, ਜਦਕਿ 5 ਦਸੰਬਰ ਦੀ ਫਿਊਚਰ ਡਿਲੀਵਰੀ ਵਾਲੀ ਚਾਂਦੀ 91,805 ਰੁਪਏ ਦੇ ਰੇਟ ‘ਤੇ ਟ੍ਰੇਂਡ ਕਰ ਰਹੀ ਹੈ।
ਦੱਸ ਦੇਈਏ ਕਿ ਇਸ ਸਾਲ ਹੁਣ ਤੱਕ ਸੋਨੇ ਦੀਆਂ ਕੀਮਤਾਂ 9,654 ਰੁਪਏ ਪ੍ਰਤੀ 10 ਗ੍ਰਾਮ ਵੱਧ ਚੁੱਕੀਆਂ ਹਨ। ਸਾਲ ਦੀ ਸ਼ੁਰੂਆਤ ਵਿੱਚ ਇਹ 63,352 ਰੁਪਏ ‘ਤੇ ਸੀ, ਜੋ ਹੁਣ 73,006 ਰੁਪਏ ਪ੍ਰਤੀ 10 ਗ੍ਰਾਮ ‘ਤੇ ਹੈ। ਉੱਥੇ ਹੀ ਚਾਂਦੀ ਸਾਲ ਦੀ ਸ਼ੁਰੂਆਤ ਵਿੱਚ 73,395 ਰੁਪਏ ਪ੍ਰਤੀ ਕਿੱਲੋ ‘ਤੇ ਸੀ। ਜੋ ਹੁਣ 88,328 ਰੁਪਏ ਪ੍ਰਤੀ ਕਿੱਲੋ ‘ਤੇ ਪਹੁੰਚ ਗਈ ਹੈ। ਯਾਨੀ ਕਿ ਚਾਂਦੀ ਇਸ ਸਾਲ 14,933 ਰੁਪਏ ਵੱਧ ਚੁੱਕੀ ਹੈ।