TV Punjab | Punjabi News Channel

ਕਾਰ ‘ਚ ਲੈ ਜਾ ਰਿਹਾ ਸੀ 4 ਕਰੋੜ ਦਾ ਸੋਨਾ, ਪੁਲਿਸ ਨੇ ਕੀਤਾ ਕਾਬੂ

FacebookTwitterWhatsAppCopy Link

ਡੈਸਕ- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿਚ ਚੋਣ ਜ਼ਾਬਤਾ ਲੱਗਾ ਹੋਇਆ ਹੈ। ਸ਼ਰਾਰਤੀ ਅਨਸਰਾਂ ਵੱਲੋਂ ਗੈਰ-ਕਾਨੂੰਨੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਪਰ ਪੁਲਿਸ ਵੀ ਪੂਰੀ ਤਰ੍ਹਾਂ ਚੌਕਸ ਹੈ। ਇਸੇ ਤਹਿਤ ਜਲੰਧਰ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਬੀਤੀ ਰਾਤ 8.30 ਵਜੇ ਦੇ ਕਰੀਬ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਅਧੀਨ ਵੈਗਨਾਰ ਗੱਡੀ ਨੂੰ ਰੋਕਿਆ ਜਾਂਦਾ ਹੈ, ਜਿਸ ਵਿਚੋਂ ਸਾਢੇ 5 ਕਿਲੋ ਸੋਨਾ ਬਰਾਮਦ ਕੀਤਾ ਜਾਂਦਾ ਹੈ। ਗੱਡੀ ਵਿਚ ਬੈਠੇ 2 ਵਿਅਕਤੀ ਤੋਂ ਜਦੋਂ ਸੋਨੇ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਪੁਖਤਾ ਜਾਣਕਾਰੀ ਦੇਣ ਵਿਚ ਅਸਮਰਥ ਸਨ।

ਪੁਲਿਸ ਵੱਲੋਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਰਾਮਦ ਸੋਨੇ ਦੀ ਲਗਭਗ 3 ਕਰੋੜ 82 ਲੱਖ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੋਨੇ ਨੂੰ ਲੈ ਕੇ ਇਨ੍ਹਾਂ ਵਿਅਕਤੀਆਂ ਕੋਲੋਂ ਕੋਈ ਵੀ ਦਸਤਾਵੇਜ਼ ਬਰਾਮਦ ਨਹੀਂ ਹੋਏ ਹਨ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਲੁਧਿਆਣਾ ਦਾ ਵਪਾਰੀ ਸ਼ਾਹਕੋਟ ਵਿਚ ਇਸ ਸੋਨੇ ਦੀ ਸਪਲਾਈ ਦੇਣ ਜਾ ਰਿਹਾ ਸੀ। ਇਸ ਪੂਰੇ ਮਾਮਲੇ ਦੀ ਜਾਣਕਾਰੀ ਇਨਕਮ ਟੈਕਸ ਵਿਭਾਗ ਨੂੰ ਦੇ ਦਿੱਤੀ ਗਈ ਹੈ।

ਮੁਲਜ਼ਮਾਂ ਵੱਲੋਂ ਬੈਗਾਂ ਵਿਚ ਇਹ ਸੋਨਾ ਰੱਖਿਆ ਹੋਇਆ ਸੀ ਤੇ ਇਸ ਸੋਨੇ ਦੀ ਸ਼ਾਹਕੋਟ ਵਿਖੇ ਸਪਲਾਈ ਕੀਤਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਇਨ੍ਹਾਂ ਨੂੰ ਰੋਕ ਲੈਂਦੀ ਹੈ ਤੇ ਸਾਢੇ 5 ਕਿਲੋ ਸੋਨਾ ਬਰਾਮਦ ਕਰ ਲਿਆ ਜਾਂਦਾ ਹੈ।

Exit mobile version