19 ਨਵੰਬਰ ਨੂੰ ਅਮਰੀਕਾ ਦੇ ਸੀਏਟਲ ਤੋਂ ਕਾਬੂ ਕੀਤਾ ਗਿਆ ਗੋਲਡੀ ਬਰਾੜ -ਸੂਤਰ

ਜਲੰਧਰ- ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੰਜ਼ਾਮ ਦੇਣ ਵਾਲਾ ਮਾਸਟਰ ਮਾਈਂਡ ਗੋਲਡੀ ਬਰਾੜ ਅੱਜ ਨਹੀਂ ਬਲਕਿ ਕਰੀਬ 12 ਦਿਨ ਪਹਿਲਾਂ ਹੀ ਪੁਲਿਸ ਦੇ ਅੜਿੱਕੇ ਆ ਗਿਆ ਸੀ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਬਰਾੜ ਨੂੰ ਅਮਰੀਕਾ ਦੇ ਸੀਏਟਲ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ।ਇਹ ਸਾਰੀ ਕਾਰਵਾਈ 18 ੳਤੇ 19 ਨਵੰਬਰ ਦੇ ਵਿਚਕਾਰ ਹੋਈ ਦੱਸੀ ਜਾ ਰਹੀ ਹੈ । ਇਸ ਸਾਰੇ ਓਪਰੇਸ਼ਨ ਦੌਰਾਨ ਪੰਜਾਬ ਤੋਂ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏ.ਆਈ.ਜੀ ਗੁਰਮੀਤ ਚੌਹਾਨ ਵੀ ਉੱਥੇ ਮੌਜੂਦ ਸਨ ।ਇਹ ਸਾਰੀ ਕਾਰਵਾਈ ਕੇਂਦਰ ਸਰਕਾਰ ਵਲੋਂ ਬਰਾੜ ਖਿਲਾਫ ਜਾਰੀ ਰੈਡ ਕਾਰਨਰ ਨੋਟਿਸ ਤੋਂ ਬਾਅਦ ਅਮਲ ਵਿੱਚ ਲਿਆਉਂਦੀ ਗਈ ਹੈ ।

ਸੂਤਰ ਦੱਸਦੇ ਹਨ ਕਿ ਕਨੂੰਨੀ ਦਾਅਪੇਂਚਾ ਕਾਰਣ ਗੋਲਡੀ ਬਰਾੜ ਦੀ ਗ੍ਰਿਫਤਾਰੀ ਨੂੰ ਗੁਪਤ ਰਖਿਆ ਗਿਆ ।ਪੁਲਿਸ ਨੂੰ ਇਸ ਗੱਲ ਦਾ ਸੱਕ ਸੀ ਕਿ ਗੋਲਡੀ ਬਰਾੜ ਭੇਸ ਅਤੇ ਨਾਂ ਬਦਲ ਕੇ ਰਹਿ ਰਿਹਾ ਹੈ ।ਕਨੂੰਨੀ ਕਾਰਵਾਈ ਦੌਰਾਨ ਕਿਸੇ ਤਰ੍ਹਾਂ ਦੀ ਕਨੂੰਨੀ ਚੁਣੌਤੀ ਨਾ ਆਏ ਇਸ ਲਈ ਅਮਰੀਕਾ ਦੇ ਨਾਲ ਭਾਰਤੀ ਅਤੇ ਪੰਜਾਬ ਦੀ ਏਜੰਸੀ ਵਲੋਂ ਪੱਕੇ ਪੈਰੀਂ ਕੰਮ ਕੀਤਾ ਗਿਆ ।

ਮਿਲੀ ਜਾਣਕਾਰੀ ਮੁਤਾਬਿਕ ਭਾਰਤੀ ਏਜੰਸੀ ਅਤੇ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਗੋਲਡੀ ਬਰਾੜ ਨੂੰ ਪੰਜਾਬ ਲਿਆਉਣ ਦੀ ਤਿਆਰੀ ਚ ਹੈ ।ਕਾਰਵਾਈ ਕਾਫੀ ਹੱਦ ਤਕ ਸਫਲ ਦੱਸੀ ਜਾ ਰਹੀ ਹੈ । ਆਸ ਹੈ ਕਿ ਬਰਾੜ ਜਲਦ ਹੀ ਭਾਰਤ ‘ਚ ਸਲਾਖਾਂ ਦੇ ੇਪਿੱਛੇ ਹੋਵੇਗਾ ।