ਸਿੱਧੂ ਨੂੰ ਸ਼ਹੀਦ ਦਾ ਦਰਜਾ ਦੇਣਾ ਕੌਮ ਦਾ ਅਪਮਾਨ- ਗੋਲਡੀ ਬਰਾੜ

ਜਲੰਧਰ- ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸਦੀ ਵੱਧਦੀ ਪ੍ਰਸਿੱਧੀ ਤੋ ਉਸਦੇ ਕਾਤਲ ਪਰੇਸ਼ਾਨ ਹੋ ਗਏ ਹਨ ।ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਕੈਨੇਡਾ ਚ ਰਹਿੰਦੇ ਮਾਸਟਰ ਮਾਇੰਡ ਗੋਲਡੀ ਬਰਾੜ ਨੇ ਕਈ ਇਤਰਾਜ਼ ਜਤਾਏ ਹਨ । ਇਕ ਟੀ.ਵੀ ਚੈਨਲ ਨੂੰ ਜਾਰੀ ਵੀਡੀਓ ਰਾਹੀਂ ਗੋਲਡੀ ਬਰਾੜ ਨੇ ਲੋਕਾਂ ਵਲੋਂ ਮੂਸੇਵਾਲਾ ਨੂੰ ਸ਼ਹੀਦ ਦਾ ਦਰਜਾ ਦੇਣ ‘ਤੇ ਇਤਰਾਜ਼ ਜਤਾਇਆ ਹੈ ।ਬਰਾੜ ਦਾ ਕਹਿਣਾ ਹੈ ਕਿ ਮੂਸੇਵਾਲਾ ਦੀ ਤੁਲਨਾ ਸ਼ਹੀਦਾਂ ਨਾਲ ਕਰਕੇ ਪੰਜਾਬੀਆਂ ਨੇ ਸਿੱਖ ਕੌਮ ਦੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ ।
ਕੈਨੇਡਾ ਤੋਂ ਜਾਰੀ ਵੀਡੀਓ ਚ ਗੋਲਡੀ ਬਰਾੜ ਨੇ ਕਿਹਾ ਕਿ ਸਿੱਧੂ ਦੇ ਪਰਿਵਾਰ ਦੀਆਂ ਭਾਵੁਕ ਤਸਵੀਰਾਂ ਦੇਖਣ ਤੋਂ ਬਾਅਦ ਲੋਕ ਮੂਸੇਵਾਲਾ ਨੂੰ ਮਹਾਨ ਦੱਸ ਰਹੇ ਹਨ ।ਸਿੱਧੂ ਮੂਸੇਵਾਲਾ ਦੇ ਕਤਲ ਦੀ ਇਕ ਵਾਰ ਫਿਰ ਤੋਂ ਜ਼ਿੰਮੇਵਾਰੀ ਲੈਂਦਿਆਂ ਹੋਇਆ ਬਰਾੜ ਨੇ ਕਿਹਾ ਕਿ ਸਿੱਧੂ ਉਸਦੇ ਭਰਾਵਾਂ ਦੇ ਕਤਲ ਚ ਸ਼ਾਮਿਲ ਸੀ । ਸਿੱਧੂ ਦੀ ਸਰਕਾਰ ਚ ਹਿੱਸੇਦਾਰੀ ਅਤੇ ਸੁਰੱਖਿਆ ਚ ਰਹਿੰਦਾ ਵੇਖ ਕੇ ਉਨ੍ਹਾਂ ਨੂੰ ਚੰਗਾ ਨਹੀਂ ਲਗਦਾ ਸੀ ।ਆਪਣੇ ਗਾਣਿਆ ਰਾਹੀਂ ਸਿੱਧੂ ਸਾਨੂੰ ਲਲਕਾਰਦਾ ਸੀ ।ਇਸ ਕਰਕੇ ਇਸਦੇ ਨਾਲ ਅਜਿਹਾ ਹੋਣਾ ਹੀ ਸੀ ।ਬਰਾੜ ਮੁਤਾਬਿਕ ਉਨ੍ਹਾਂ ਵਲੋਂ ਕੀਤੇ ਗਏ ਕਾਂਡ ਤਾਂ ਬਾਹਰ ਆ ਜਾਂਦੇ ਹਨ ਪਰ ਸਿੱਧੂ ਮੂਸੇਵਾਲਾ ਦੇ ਕਾਰਨਾਮੇ ਬਾਹਰ ਨਹੀਂ ਆ ਸਕੇ । ਗੋਲਡੀ ਬਰਾੜ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰਕੇ ਉਨ੍ਹਾਂ ਨੂੰ ਕੋਈ ਪਛਤਾਵਾ ਜਾਂ ਅਫਸੋਸ ਨਹੀਂ ਹੈ ।

ਬਰਾੜ ਨੇ ਕਿਹਾ ਕੀ ਜੋ ਲੋਕ ਪਹਿਲਾਂ ਮੂਸੇਵਾਲਾ ਨੂੰ ਮਾੜਾ ਕਹਿੰਦੇ ਸਨ ।ਉਹੀ ਲੋਕ ਹੁਣ ਉਸਨੂੰ ਚੰਗਾ ਦੱਸ ਰਹੇ ਹਨ ।