ਜਲੰਧਰ- ਮਾਮਲਾ ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫਤਾਰੀ ਦਾ ਸੀ । ਇਕ ਪੱਤਰਕਾਰ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਗੈਂਗਸਟਰ ਗੋਲਡੀ ਬਰਾੜ ਨੇ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਝੂਠੀ ਖਬਰ ਦਿੱਤੀ ਹੈ ।ਉਹ ਆਜ਼ਾਦ ਹਨ ਅਤੇ ਇਸਦਾ ਸਬੂਤ ਉਹ ਜਲਦ ਹੀ ਪੰਜਾਬ ਚ ਵੱਡੀ ਵਾਰਦਾਤ ਕਰਕੇ ਦੇਣਗੇ ।ਬਰਾੜ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਚ ਮੌਜੂਦ ਹਰਿੰਦਰ ਰਿੰਦਾ ਦੀ ਮੋਤ ਨਹੀਂ ਹੋਈ ਹੈ,ਉਹ ਵੀ ਜ਼ਿੰਦਾ ਹਨ ।ਤਕਰੀਬਨ ਰੋਜ਼ਾਨਾ ਉਨ੍ਹਾਂ ਦੀ ਗੱਲ ਰਿੰਦਾ ਨਾਲ ਹੁੰਦੀ ਹੈ ।ਇਸ ਗੱਲਬਾਤ ਦੌਰਾਨ ਸਾਥੀ ਗੈਂਗਸਟਰ ਲੰਡਾ ਹਰੀਕੇ ਵੀ ਉਨ੍ਹਾਂ ਨਾਲ ਸਨ । ਪੰਜ ਦਿਨ ਪਹਿਲਾਂ ਹੋਈ ਗੱਲਬਾਤ ਦੌਰਾਨ ਨਕੋਦਰ ਚ ਇਕ ਕਪੜਾ ਵਪਾਰੀ ਦਾ ਕਤਲ ਅਤੇ ਹੁਣ ਤਰਨਤਾਰਨ ਦੇ ਥਾਣੇ ‘ਤੇ ਆਰ.ਪੀ.ਜੀ ਅਟੈਕ ਨੇ ਸੋਚਣ ਨੂੰ ਮਜਬੂਰ ਕਰ ਦਿੱਤਾ ਹੈ ਕਿ ਮੁਹਾਲੀ ਆਰ.ਪੀ.ਜੀ ਅਟੈਕ ਦਾ ਮੁੱਖ ਸਾਜਿਸ਼ਕਰਤਾ ਰਿੰਦਾ ਦੀ ਮੌਤ ਦੀ ਖਬਰ ਵੀ ਸ਼ਾਇਦ ਅਫਵਾਹ ਹੀ ਹੈ । ਫਿਲਹਾਲ ਕੇਂਦਰੀ ਏਜੰਸੀਆਂ ਇਨ੍ਹਾਂ ਘਟਨਾਵਾਂ ਦੀ ਜਾਂਚ ਕਰ ਰਹੀਆਂ ਹਨ ।ਟੀ.ਵੀ ਪੰਜਾਬ ਬਰਾੜ ਦੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ ਹੈ ।
ਤਰਨਤਾਰਨ ਹਮਲਾ: ਗੋਲਡੀ ਬਰਾੜ ਨੇ ਪੰਜ ਦਿਨ ਪਹਿਲਾਂ ਹੀ ਕਰਤਾ ਸੀ ਐਲਾਨ !
