Stay Tuned!

Subscribe to our newsletter to get our newest articles instantly!

Entertainment

ਸਿੱਧੂ ਮੂਸੇਵਾਲਾ ਦੇ ਫੈਨਸ ਲਈ ਚੰਗੀ ਖ਼ਬਰ! ਕਲਾਕਾਰ ਨੇ ਕੀਤਾ ਵੱਡਾ ਐਲਾਨ

ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਟੌਪ ਆਰਟਿਸਟਾਂ ਦੀ ਲਿਸਟ ‘ਚ ਸਭ ਤੋਂ ਉੱਤੇ ਸਿੱਧੂ ਮੂਸੇਵਾਲਾ ਹੈ। ਅੱਜਕੱਲ੍ਹ ਸਿੱਧੂ ਕਾਫੀ ਚਰਚਾ ਵਿੱਚ ਹੈ ਜਿਸ ਦਾ ਕਾਰਨ ਸਿੱਧੂ ਮੂਸੇਵਾਲਾ ਦੀ ਆਉਣ ਵਾਲੀ ਮਿਊਜ਼ਿਕ ਐਲਬਮ ਮੂਸਟੇਪ ਹੈ। ਮੂਸਟੈਪ ਦੀ ਅਨਾਊਸਮੈਂਟ ਤੋਂ ਬਾਅਦ ਸਿੱਧੂ ਦੇ ਫੈਨਜ਼ ਲਗਾਤਾਰ ਇਸ ਐਲਬਮ ਦਾ ਇੰਤਜ਼ਾਰ ਕਰ ਰਹੇ ਹਨ। ਹੁਣ ਫੈਨਜ਼ ਦਾ ਇੰਤਜ਼ਾਰ ਖਤਮ ਕਰਦੇ ਹੋਏ ਸਿੱਧੂ ਨੇ ਇਸ ਐਲਬਮ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਕੀਤਾ ਹੈ।

ਸਿੱਧੂ ਦੀ ਐਲਬਮ ਮੂਸਟੇਪ ਦਾ ਟੀਜ਼ਰ ਰਿਲੀਜ਼ ਹੋਇਆ ਹੈ ਜਿਸ ‘ਚ ਰਿਲੀਜ਼ਿੰਗ ਬਾਰੇ ਦੱਸਿਆ ਹੈ। ਸਿੱਧੂ ਦੀ ਇਹ ਐਲਬਮ 15 ਮਈ 2021 ਨੂੰ ਰਿਲੀਜ਼ ਹੋਵੇਗੀ। ਸਿੱਧੂ ਦੇ ਫੈਨਜ਼ ਤੋਂ ਇਲਾਵਾ ਇੰਡਸਟਰੀ ਵੀ ਇਸ ਐਲਬਮ ਦੇ ਨਾਲ ਸਰਪ੍ਰਾਈਜ਼ ਹੋਈ ਹੈ ਕਿਉਂਕਿ ਇਸ ਇੱਕੋ ਐਲਬਮ ‘ਚ 25 ਟ੍ਰੈਕ ਹਨ। ਕਈ ਮਿਊਜ਼ਿਕ ਡਾਇਰੈਕਟਰ ਤੇ ਇੰਟਰਨੈਸ਼ਨਲ ਕਲਾਕਾਰਾਂ ਦੇ ਨਾਲ ਇਸ ਐਲਬਮ ਨੂੰ ਗ੍ਰੈਂਡ ਬਣਾਇਆ ਗਿਆ ਹੈ।

ਮੂਸਟੇਪ ‘ਚ ਸਿੱਧੂ ਤੇ ਮੀਕ ਮਿੱਲ ਦਾ ਕੋਲੈਬੋਰੇਸ਼ਨ ਵੀ ਹੋਵੇਗਾ। ਮੀਕ ਮਿੱਲ ਮਸ਼ਹੂਰ ਹੌਲੀਵੁੱਡ ਰੈਪਰ ਹਨ। ਮੀਕ ਮਿੱਲ ਸਿੱਧੂ ਮੂਸੇਵਾਲਾ ਦੀ ਇਸ ਐਲਬਮ ‘ਚ ਫ਼ੀਚਰ ਹੋਣਗੇ। ਇਸ ਤੋਂ ਪਹਿਲਾ ਵੀ ਸਿੱਧੂ ਮੂਸੇਵਾਲਾ ਹੌਲੀਵੁੱਡ ਕਲਾਕਾਰਾਂ ਨਾਲ ਕੰਮ ਕਰ ਚੁੱਕਾ ਹੈ। ਬਸ ਹੁਣ ਇੰਤਜ਼ਾਰ ਹੈ ਸਿੱਧੂ ਦੀ ਇਸ ਐਲਬਮ ਦੇ ਰਿਲੀਜ਼ ਹੋਣ ਦਾ।

admin

About Author

Leave a comment

You may also like

Entertainment

ਕੋਰੋਨਾ ‘ਚ ਆਪਣੇ ਪਰਿਵਾਰਾਂ ਨੂੰ ਗਵਾਉਣ ਵਾਲਿਆਂ ਲਈ ਸੋਨੂੰ ਸੂਦ ਵੱਲੋਂ ਸਰਕਾਰ ਨੂੰ ਵੱਡੀ ਅਪੀਲ

ਮੁੰਬਈ: ਬੌਲੀਵੁਡ ਅਦਾਕਾਰ ਸੋਨੂੰ ਸੂਦ ਮਸੀਹਾ ਬਣ ਲਗਾਤਾਰ ਲੋੜਵੰਦਾਂ ਦੀ ਮਦਦ ਕਰ ਰਹੇ ਹਨ। ਸੋਨੂੰ ਸੂਦ ਦਾ ਇਕ ਹੋਰ ਵੀਡੀਓ
Entertainment

ਬੀ-ਪਰਾਕ ਦੇ ਫਿਲਹਾਲ ਗਾਣੇ ਨੇ ਕਾਇਮ ਕੀਤਾ ਵੱਡਾ ਰਿਕਾਰਡ

ਸਾਲ 2019 ਦਾ ਅਕਸ਼ੇ ਕੁਮਾਰ ਤੇ ਨੂਪੁਰ ਸੈਨਨ ਦੀ ਜੋੜੀ ਵਾਲਾ ਸੁਪਰਹਿੱਟ ਟਰੈਕ ‘ਫਿਲਹਾਲ’ ਹੁਣ ਵੀ ਹਰ ਇਕ ਦੀ ਜ਼ੁਬਾਨ