Site icon TV Punjab | Punjabi News Channel

ਰਾਜਪਾਲ ਪੁਹੋਹਿਤ ਦੀ CM ਮਾਨ ਨੂੰ ਇਕ ਹੋਰ ਚਿੱਠੀ, ਮੋਹਾਲੀ ਤੋਂ MLA ਕੁਲਵੰਤ ਸਿੰਘ ਦੀ ਕੰਪਨੀ ‘ਤੇ ਚੁੱਕੇ ਸਵਾਲ

ਡੈਸਕ- ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਕ ਹੋਰ ਚਿੱਠੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ‘ਤੇ ਲਿਖੀ ਹੈ। ਇਸ ਵਿਚ ਉਨ੍ਹਾਂ ਨੇ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਵਾਲੀ ਰੀਅਲ ਅਸਟੇਟ ਕੰਪਨੀ ਖਿਲਾਫ ਸ਼ਿਕਾਇਤ ਕੀਤੀ ਹੈ। ਰਾਜਪਾਲ ਨੇ ਸਪੱਸ਼ਟ ਕੀਤਾ ਹੈ ਕਿ ਇਹ ਸ਼ਿਕਾਇਤ ਉਨ੍ਹਾਂ ਕੋਲ ਕੇਂਦਰੀ ਵਾਤਾਵਰਣ ਮੰਤਰਾਲੇ ਨੇ ਕੀਤੀ ਹੈ।

ਰਾਜਪਾਲ ਦੀ ਇਹ ਸ਼ਿਕਾਇਤ ਦੋ ਪ੍ਰਾਜੈਕਟਾਂ ਨੂੰ ਲੈ ਕੇ ਹੈ ਜਿਸ ਨੂੰ ਮੋਹਾਲੀ ਦੇ ਵਿਧਾਇਕ ਦੀ ਕੰਪਨੀ ਬਣਾਰਹੀ ਹੈ। ਸ਼ਿਕਾਇਤ ਵਿਚ ਕਿਹਾ ਹੈ ਕਿ ਸਿਵਿਕ ਅਥਾਰਟੀ, ਪੰਜਾਬ ਪ੍ਰਦੂਸ਼ਣਕੰਟਰੋਲ ਬੋਰਡ ਤੇ ਸਟੇਟ ਲੈਵਲ ਇਨਵਾਇਰਮੈਂਟ ਇੰਪੈਕਟ ਅਸੇਸਮੈਂਟ ਅਥਾਰਟੀ ਨੂੰ ਨਿਯਮਾਂ ਦਾ ਉਲੰਘਣਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ ਜਾਵੇ। ਰਾਜਪਾਲ ਵੱਲੋਂ ਮੁੱਖ ਮਤੰਰੀ ਨੂੰ ਇਸ ਸ਼ਿਕਾਇਤ ‘ਤੇ ਕਾਰਵਾਈ ਦੀ ਰਿਪੋਰਟ ਭੇਜਣ ਨੂੰ ਕਿਹਾ ਹੈ।

ਸ਼ਿਕਾਇਤ ਵਿਚ ਦੋ ਪ੍ਰਾਜੈਕਟਰ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਨੂੰ ਜਨਤਾ ਲੈਂਡ ਪ੍ਰਮੋਟਰਸ ਲਿਮਟਿਡ ਵੱਲੋਂ ਬਣਾਇਆ ਜਾ ਰਿਹਾ ਹੈ। ਰਾਜਪਾਲ ਦੀ ਸ਼ਿਕਾਇਤ ਵਿਚ ਇਨ੍ਹਾਂ ਦੋਵੇਂ ਪ੍ਰਾਜੈਕਟ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਮੋਹਾਲੀ ਦੇ ਸੈਕਟਰ 82-83 ਵਿਚ ਜਨਤਾ ਲੈਂਡ ਪ੍ਰਮੋਟਰਸ ਲਿਮਟਿਡ ਦੇ ਪ੍ਰਾਜੈਕਟ ਸੁਪਰ ਮੈਗਾ ਮਿਕਸਡ ਯੂਜ਼ ਇੰਟੀਗ੍ਰੇਟੇਡ ਇੰਡਸਟ੍ਰੀਅਲ ਪਾਰਕ ਤੇ ਸੈਕਟਰ-66 ਏ ਵਿਚ ਗਲੈਕਲੀ ਹਾਈਟਸ ਦੇ ਨਿਰਮਾਣ ਵਿਚ ਵਾਤਾਵਰਣ ਨਿਯਮਾਂ ਦਾ ਉਲੰਘਣ ਹੋਇਆ ਹੈ।

ਇਹ ਦੋਵੇਂ ਪ੍ਰਾਜੈਕਟ ਸੁਖਨਾ ਵਾਈਲਡ ਲਾਈਫ ਸੈਂਕਚੁਰੀ ਤੋਂ 13.06 ਕਿਲੋਮੀਟਰ ਤੇ ਸਿਟੀ ਬਰਡ ਸੈਂਕਚੁਰੀ ਦੀ ਸੀਮਾ ਤੋਂ 8.40 ਕਿਲੋਮੀਟਰ ਦੀ ਦੂਰੀ ‘ਤੇ ਹਨ। ਸੁਪਰੀਮ ਕੋਰਟ ਵੱਲੋਂ ‘ਗੋਆ ਫਾਊਂਡੇਸ਼ਨ ਬਨਾਮ ਭਾਰਤ ਸਰਕਾਰ ਤੇ ਹੋਰ’ ਦੇ ਕੇਸ ਵਿਚ 4 ਦਸੰਬਰ 2006 ਨੂੰ ਦਿੱਤੇ ਹੁਕਮ ਵਿਚ ਤੇ ਕੇਂਦਰੀ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਯੋਜਨਾ ਲਈ ਵਾਤਾਵਰਣ ਮੰਤਰਾਲੇ ਦੀ ਮਨਜ਼ੂਰੀ ਜ਼ਰੂਰੀ ਹੈ।

Exit mobile version