ਗੁਲਾਬ ਚੰਦ ਕਟਾਰੀਆ ਨੇ ਪੰਜਾਬ ਦੇ ਨਵੇਂ ਗਵਰਨਰ ਵਜੋਂ ਚੁੱਕੀ ਸਹੁੰ, CM ਮਾਨ ਨੇ ਦਿੱਤੀ ਵਧਾਈ

ਡੈਸਕ- ਪੰਜਾਬ ਦੇ ਨਵੇਂ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਅੱਜ ਅਹੁਦੇ ਦੀ ਸਹੁੰ ਚੁੱਕੀ। ਉਨ੍ਹਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਸਹੁੰ ਚੁੱਕਵਾਈ। ਗੁਲਾਬ ਚੰਦ ਕਟਾਰੀਆ ਰਾਜਸਥਾਨ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸੂਬਾ ਸਰਕਾਰ ਵਿਚ ਗ੍ਰਹਿ ਮੰਤਰੀ ਰਹਿ ਚੁੱਕੇ ਹਨ ਤੇ ਇਸ ਦੇ ਨਾਲ ਹੀ ਉਹ 8 ਵਾਰ ਐਮ.ਐਲ.ਏ. ਅਤੇ ਇਕ ਵਾਰ ਐਮ.ਪੀ. ਵੀ ਰਹੇ ਹਨ। ਸਮਾਗਮ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਮੌਜੂਦ ਸਨ।ਸਰਦਾਰ ਮਾਨ ਨੇ ਗਵਰਨਰ ਨੂੰ ਗਲੇ ਮਿਲ ਕੇ ਵਧਾਈ ਦਿੱਤੀ ਹੈ।