Stay Tuned!

Subscribe to our newsletter to get our newest articles instantly!

India News Punjab TOP NEWS Trending News

ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ, ਗੁਰੂ ਘਰਾਂ ‘ਚ ਵਿਸ਼ੇਸ਼ ਰੌਣਕਾਂ, ਸੰਗਤ ਹੋ ਰਹੀ ਨਤਮਸਤਕ

ਡੈਸਕ- ਦਸ਼ਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪਟਨਾ ਦੀ ਧਰਤੀ ‘ਤੇ ‘ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ’ ਦੇ ਘਰ ‘ਮਾਤਾ ਗੁਜਰੀ ਜੀ’ ਦੀ ਕੁੱਖੋਂ 22 ਦਸੰਬਰ, 1666 ਈ: ਨੂੰ ਹੋਇਆ। ਗੁਰੂ ਗੋਬਿੰਦ ਸਾਹਿਬ ਜੀ ਆਪਣੀ ਆਤਮ ਕਥਾ ਵਿੱਚ ਆਪਣੇ ਜੀਵਨ ਉਦੇਸ਼ ਨੂੰ ਸਪੱਸ਼ਟ ਕਰਦੇ ਲਿਖਦੇ ਹਨ ਕਿ ਮੈਨੂੰ ਪਰਮਾਤਮਾ ਨੇ ਧਰਮ ਦੇ ਪ੍ਰਚਾਰ ਪ੍ਰਸਾਰ ਕਰਨ ਤੇ ਇਸ ਕੰਮ ਵਿੱਚ ਰੁਕਾਵਟ ਬਣਨ ਵਾਲੇ ਦੋਖੀਆਂ ਦਾ ਨਾਸ਼ ਕਰਨ ਹਿੱਤ ਧਰਤੀ ‘ਤੇ ਭੇਜਿਆ ਹੈ।

ਖਾਲਸਾ ਪੰਥ ਦੀ ਸਥਾਪਨਾ

ਖਾਲਸਾ ਪੰਥ ਦੀ ਸਥਾਪਨਾ 1699 ਵਿੱਚ ਵਿਸਾਖੀ ਦੇ ਤਿਉਹਾਰ ‘ਤੇ ਹੋਈ ਸੀ। ਖਾਲਸਾ ਪੰਥ ਦੀ ਸਥਾਪਨਾ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਵਿਖੇ ਇਕੱਠੇ ਹੋਣ ਲਈ ਕਿਹਾ। ਇਸ ਤੋਂ ਬਾਅਦ ਉਨ੍ਹਾਂ ਕੁਰਬਾਨੀ ਦੇਣ ਲਈ ਤਿਆਰ ਲੋਕਾਂ ਨੂੰ ਅੱਗੇ ਆਉਣ ਲਈ ਕਿਹਾ। 5 ਲੋਕ ਅੱਗੇ ਆਏ ਜੋ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਤਿਆਰ ਸਨ। ਉਨ੍ਹਾਂ ਗੁਰੂ ਸਾਹਿਬ ਦੇ ਪੰਚ ਪਿਆਰੇ ਕਿਹਾ ਜਾਂਦਾ ਸੀ। ਇਹ ਉਹ ਪੰਚ ਪਿਆਰੇ ਸਨ ਜੋ ਸਿਰ ਕਟਾਉਣ ਲਈ ਤਿਆਰ ਸਨ। ਇਨ੍ਹਾਂ ਦੇ ਨਾਮ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਹਨ।

ਗੁਰੂ ਸਾਹਿਬ ਨੇ ਉਨ੍ਹਾਂ ਸਾਰਿਆਂ ਨੂੰ ਅੰਮ੍ਰਿਤ ਛਕਾਇਆ ਗਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਉਨ੍ਹਾਂ ਦੇ ਨਾਲ ਅੰਮ੍ਰਿਤ ਛਕਿਆ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਹ ਪੰਚ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੇ ਸਨਮੁੱਖ ਰਹਿੰਦੇ ਹਨ। ਖਾਲਸਾ ਇੱਕ ਪਰੰਪਰਾ ਹੈ। ਖਾਲਸਾ ਪੰਥ ਦੀ ਸਥਾਪਨਾ ਦਾ ਮੁੱਖ ਉਦੇਸ਼ ਨਿਰਦੋਸ਼ ਸਿੱਖਾਂ ‘ਤੇ ਜ਼ੁਲਮ ਨੂੰ ਰੋਕਣਾ ਸੀ। ਮੁਗਲ ਰਾਜਾ ਔਰੰਗਜ਼ੇਬ ਦੇ ਰਾਜ ਦੌਰਾਨ ਗੁਰੂ ਤੇਗ ਬਹਾਦਰ ਜੀ ਦਾ ਸਿਰ ਕਲਮ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ।

ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 357ਵੇਂ ਪ੍ਰਕਾਸ਼ ਉਤਸਵ ਦਾ ਮੁੱਖ ਸਮਾਗਮ ਮਨਾਇਆ ਜਾਵੇਗਾ। ਬੀਤੇ ਦਿਨ ਪਟਨਾ ਦੇ ਗਾਈਘਾਟ ਸਥਿਤ ਸਾਰੀ ਸੰਗਤ ਗੁਰਦੁਆਰੇ ਤੋਂ ਪੰਜ ਪਿਆਰਿਆਂ ਦੀ ਅਗਵਾਈ ‘ਚ ਨਗਰ ਕੀਰਤਨ ਸਜਾਇਆ ਗਿਆ। ਆਕਰਸ਼ਕ ਬੈਂਡਾਂ ਅਤੇ ਸਾਜ਼ਾਂ ਨਾਲ ਸਜੇ ਨਗਰ ਕੀਰਤਨ ਵਿੱਚ ਔਰਤਾਂ, ਨੌਜਵਾਨਾਂ ਅਤੇ ਬੱਚਿਆਂ ਦਾ ਜਥਾ ਸ਼ਬਦ ਕੀਰਤਨ ਕਰ ਰਿਹਾ ਸੀ। ਇਸ ਵਿੱਚ ਗੱਤਕਾ ਪਾਰਟੀਆਂ ਦੇ ਜੌਹਰ ਲੋਕਾਂ ਦੀ ਖਿੱਚ ਦਾ ਕੇਂਦਰ ਰਹੇ। ਤਖ਼ਤ ਸਾਹਿਬ ਦੇ ਸੁਸ਼ੋਭਿਤ ਦਰਬਾਰ ਵਿੱਚ ਗੁਰਮਤਿ ਸਮਾਗਮ ਅਤੇ ਕੀਰਤਨ ਦਰਬਾਰ ਕਰਵਾਇਆ ਗਿਆ।

Atul Reporter

About Author

You may also like

News

Petrol-Diesel ਉਤੇ 25 ਪੈਸੇ ‘ਵਿਕਾਸ’ ਸੈੱਸ ਲਾਇਆ।

ਚੰਡੀਗੜ੍ਹ ( ਗਗਨਦੀਪ ਸਿੰਘ ) ਪੰਜਾਬ ਵਿਚ ਪੈਟਰੋਲ-ਡੀਜ਼ਲ ਹੋਰ ਮਹਿੰਗਾ ਹੋ ਗਿਆ ਹੈ। ਪੰਜਾਬ ਸਰਕਾਰ ਨੇ ਪੈਟਰੋਲ-ਡੀਜ਼ਲ ਉਤੇ 25 ਪੈਸੇ
News

ਅੱਜ ਤੋਂ ਚੰਡੀਗੜ੍ਹ ਵਿੱਚ ਨਾਈਟ ਕਰਫ਼ਿਊ, ਸ਼ਾਮ 5 ਵਜੇ ਹੋਣਗੀਆਂ ਦੁਕਾਨਾਂ ਬੰਦ

ਅੱਜ ਸ਼ਾਮ ਤੋਂ ਕੋਰੋਨਾ ਮਹਾਮਾਰੀ ਨੂੰ ਰੋਕਣ ਵਾਸਤੇ ਚੰਡੀਗੜ੍ਹ ਵਿੱਚ ਵੀ ਨੈਟ ਕਰਫ਼ਿਊ ਲਾ ਦਿੱਤਾ ਗਿਆ ਹੈ। ਅੱਜ ਸ਼ਾਮ 5