ਨੌਂ ਪੀੜ੍ਹੀਆਂ ‘ਤੇ ਦਸ਼ਮੇਸ਼ ਪਿਤਾ ਦੀ ਬਖ਼ਸ਼ਿਸ਼!


SURREY: ਰਾਏ ਕੱਲ੍ਹਾ ਦੀ ਨੌਂਵੀ ਪੀੜ੍ਹੀ ਸਾਂਭੀ ਬੈਠੀ ਹੈ ਦਸ਼ਮੇਸ਼ ਪਿਤਾ ਦੀ ਬਖ਼ਸ਼ਿਸ਼ ਪਵਿੱਤਰ ਗੰਗਾਸਾਗਰ ਰਾਏ ਕੱਲਾ (ਰਾਏ ਕਲ੍ਹਾ) ਰਾਏਕੋਟ (ਲੁਧਿਆਣਾ) ਦੇ ਇੱਕ ਮੁਸਲਿਮ ਸ਼ਾਸਕ ਸਨ, ਜਿਨ੍ਹਾਂ ਨੂੰ ਸਿੱਖ ਇਤਿਹਾਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਅਥਾਹ ਸ਼ਰਧਾ, ਸੇਵਾ ਅਤੇ ਸਾਹਸ ਲਈ ਬਹੁਤ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ. ਜਦੋਂ ਚਮਕੌਰ ਦੀ ਜੰਗ ਤੋਂ ਬਾਅਦ ਮੁਗ਼ਲ ਹਕੂਮਤ ਦੇ ਡਰ ਕਾਰਨ ਬਹੁਤ ਸਾਰੇ ਲੋਕ ਗੁਰੂ ਸਾਹਿਬ ਦੀ ਮਦਦ ਕਰਨ ਤੋਂ ਕਤਰਾ ਰਹੇ ਸਨ, ਉਦੋਂ ਰਾਏ ਕੱਲਾ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਗੁਰੂ ਸਾਹਿਬ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਪਨਾਹ ਦਿੱਤੀ. ਰਾਏ ਕੱਲਾ ਦੀ ਨਿਸ਼ਕਾਮ ਸੇਵਾ ਅਤੇ ਪ੍ਰੇਮ ਤੋਂ ਪ੍ਰਸੰਨ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਕੁਝ ਪਵਿੱਤਰ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਸਨ, ਜਿਨ੍ਹਾਂ ਵਿੱਚੋਂ “ਗੰਗਾ ਸਾਗਰ” (ਇੱਕ ਖ਼ਾਸ ਕਿਸਮ ਦੀ ਸੁਰਾਹੀ/ਝਾਰੀ) ਸਭ ਤੋਂ ਪ੍ਰਮੁੱਖ ਹੈ। ਅੱਜ ਵੀ ਰਾਏ ਕੱਲਾ ਦੀ ਨੌਵੀਂ ਪੀੜ੍ਹੀ ਨੇ ਇਸ ਗੰਗਾ ਸਾਗਰ ਨੂੰ ਸਹੇਜ ਕੇ ਰੱਖਿਆ ਹੋਇਆ ਹੈ। ਰਾਏ ਪਰਿਵਾਰ ਦੀਆਂ ਸੇਵਾ ਅਤੇ ਗੁਰੂ ਸਾਹਿਬ ਦੀ ਬਖ਼ਸ਼ਿਸ ਮੁਤੱਲਕ ਡਾ. ਗੁਰਦੇਵ ਸਿੰਘ ਸਿੱਧੂ ਵਲੋਂ ਲਿਖੀ ਗਈ ਕਿਤਾਬ ‘ਦਸ਼ਮੇਸ਼-ਪਿਤਾ ਬਖ਼ਸ਼ਿਸ਼ ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ਼’ ਸਰੀ ਵਿਚ ਰੀਲੀਜ਼ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਰਾਏ ਕੱਲਾ ਦੀ ਨੌਂਵੀਂ ਪੀੜ੍ਹੀ ‘ਚੋਂ ਰਾਏ ਅਜ਼ੀਜ਼ਉੱਲਾ ਖਾਨ ਮੌਜੂਦ ਰਹੇ।