ਵਿਸ਼ਵ ਕੱਪ 2023 ‘ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਟੀਮ ਇੰਡੀਆ ਨੂੰ ਸੈਮੀਫਾਈਨਲ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਖਬਰ ਹੈ ਕਿ ਜ਼ਖਮੀ ਹਾਰਦਿਕ ਪੰਡਯਾ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ। ਬੀਸੀਸੀਆਈ ਨੇ ਪੰਡਯਾ ਦੀ ਜਗ੍ਹਾ ਤੇਜ਼ ਗੇਂਦਬਾਜ਼ ਪ੍ਰਸਿਧ ਕ੍ਰਿਸ਼ਨਾ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ।
ਸੂਰਿਆਕੁਮਾਰ ਯਾਦਵ
ਹਾਰਦਿਕ ਪੰਡਯਾ ਦੀ ਗੈਰ-ਮੌਜੂਦਗੀ ਦੀ ਭਰਪਾਈ ਲਈ ਸੂਰਿਆਕੁਮਾਰ ਯਾਦਵ ਨੂੰ ਟੀਮ ‘ਚ ਛੇਵੇਂ ਨੰਬਰ ‘ਤੇ ਸ਼ਾਮਲ ਕੀਤਾ ਗਿਆ ਹੈ ਜਦਕਿ ਪੰਜ ਗੇਂਦਬਾਜ਼ ਖੇਡ ਰਹੇ ਹਨ। ਮੁਹੰਮਦ ਸ਼ਮੀ ਦੀ ਸ਼ਾਨਦਾਰ ਫਾਰਮ ਨੂੰ ਦੇਖਦੇ ਹੋਏ ਟੀਮ ਨੂੰ ਗੇਂਦਬਾਜ਼ ਦੇ ਤੌਰ ‘ਤੇ ਪੰਡਯਾ ਦੀ ਕਮੀ ਨਹੀਂ ਰਹੀ।
ਹਾਰਦਿਕ ਪੰਡਯਾ
ਭਾਰਤ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ 19 ਅਕਤੂਬਰ ਨੂੰ ਬੰਗਲਾਦੇਸ਼ ਖਿਲਾਫ ਮੈਚ ‘ਚ ਆਪਣੀ ਹੀ ਗੇਂਦਬਾਜ਼ੀ ‘ਤੇ ਫੀਲਡਿੰਗ ਕਰਦੇ ਹੋਏ ਜ਼ਖਮੀ ਹੋ ਗਏ ਸਨ।
ਪੰਡਯਾ ਨਿਊਜ਼ੀਲੈਂਡ, ਇੰਗਲੈਂਡ ਅਤੇ ਸ਼੍ਰੀਲੰਕਾ ਖਿਲਾਫ ਮੈਚ ਨਹੀਂ ਖੇਡ ਸਕੇ ਸਨ। ਭਾਰਤ ਨੇ ਆਪਣਾ ਆਖਰੀ ਲੀਗ ਮੈਚ 12 ਨਵੰਬਰ ਨੂੰ ਬੈਂਗਲੁਰੂ ‘ਚ ਨੀਦਰਲੈਂਡ ਖਿਲਾਫ ਖੇਡਣਾ ਹੈ। ਪੰਡਯਾ ਇਸ ਸਮੇਂ ਬੈਂਗਲੁਰੂ ‘ਚ ਨੈਸ਼ਨਲ ਕ੍ਰਿਕਟ ਅਕੈਡਮੀ ‘ਚ ਹਨ।
ਆਸਟ੍ਰੇਲੀਆ ਖਿਲਾਫ ਮੈਚ ‘ਚ ਪੰਡਯਾ ਨੇ 3 ਓਵਰਾਂ ‘ਚ 28 ਦੌੜਾਂ ਦੇ ਕੇ ਇਕ ਵਿਕਟ ਲਈ। ਜਦਕਿ ਉਸ ਨੇ ਬੱਲੇ ਨਾਲ 11 ਅਜੇਤੂ ਦੌੜਾਂ ਬਣਾਈਆਂ। ਅਫਗਾਨਿਸਤਾਨ ਦੇ ਮੈਚ ‘ਚ ਪੰਡਯਾ ਨੇ 7 ਓਵਰਾਂ ‘ਚ 43 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਉਥੇ ਹੀ ਪਾਕਿਸਤਾਨ ਖਿਲਾਫ ਮੈਚ ‘ਚ ਹਾਰਦਿਕ ਪੰਡਯਾ ਨੇ 6 ਓਵਰਾਂ ‘ਚ 34 ਦੌੜਾਂ ਦੇ ਕੇ 2 ਵਿਕਟਾਂ ਲਈਆਂ ਸਨ।
ਵਿਰਾਟ ਕੋਹਲੀ, ਰੋਹਿਤ ਸ਼ਰਮਾ
ਬੰਗਲਾਦੇਸ਼ ਦੇ ਖਿਲਾਫ ਮੈਚ ਹਾਰਦਿਕ ਪੰਡਯਾ ਨੂੰ ਕਪਤਾਨ ਰੋਹਿਤ ਸ਼ਰਮਾ ਨੇ ਗੇਂਦਬਾਜ਼ੀ ਤੇ ਜਿਵੇਂ ਹੀ ਲਗਾਇਆ, ਪੰਡਯਾ ਆਪਣੇ ਪਹਿਲੇ ਹੀ ਓਵਰ ਦੀ ਤੀਜੀ ਗੇਂਦ ‘ਤੇ ਜ਼ਖਮੀ ਹੋ ਗਏ। ਪੰਡਯਾ ਨੂੰ ਪੈਰ ਨਾਲ ਗੇਂਦ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਗਿੱਟੇ ‘ਤੇ ਸੱਟ ਲੱਗ ਗਈ। ਇਸ ਤੋਂ ਬਾਅਦ ਉਸ ਨੂੰ ਮੈਦਾਨ ਤੋਂ ਬਾਹਰ ਕਰ ਦਿੱਤਾ ਗਿਆ। ਉਸ ਦੇ ਓਵਰ ਦੀਆਂ ਬਾਕੀ ਗੇਂਦਾਂ ਨੂੰ ਵਿਰਾਟ ਕੋਹਲੀ ਨੇ ਪੂਰਾ ਕੀਤਾ।