ਹਰੀਸ਼ ਰਾਵਤ ਨੇ ਕਿਹਾ ਪੰਜਾਬ ਕਾਂਗਰਸ ਦੇ ਕਲੇਸ਼ ਦਾ ਨਿਬੇੜਾ ਅਗਲੇ ਇੱਕ ਦੋ ਦਿਨ ਵਿੱਚ ਹੋਵੇਗਾ

ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਸਪਸ਼ਟ ਕਿਹਾ ਕਿ ਹੈ  ਪੰਜਾਬ ਕਾਂਗਰਸ ਦੇ ਕਾਟੋ-ਕਲੇਸ਼ ਦਾ ਨਿਬੇੜਾ ਅਗਲੇ ਇੱਕ ਦੋ ਦਿਨ ਵਿੱਚ ਹੋ ਰਿਹਾ ਹੈ । ਉਨ੍ਹਾਂ  ਕਿਹਾ ਹੈ ਕੈਪਟਨ ਅਮਰਿੰਦਰ ਸਿੰਘ ਹੀ ਮੁੱਖ ਮੰਤਰੀ ਬਣੇ ਰਹਿੰਗੇ । ਉਨ੍ਹਾਂ ਨੂੰ ਕੋਈ ਖਤਰਾ ਨਹੀਂ । ਇਹ ਵੀ  ਕਿ ਅਗਲੇ ਦੋ ਤਿੰਨ ਦਿਨਾਂ ਵਿਚ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲ ਦਿੱਤਾ ਜਾਵੇਗਾ ਅਤੇ ਪੰਜਾਬ ਕੈਬਿਨੇਟ ਵਿੱਚ ਰਦੋ-ਬਦਲ ਵੀ ਹੋਵੇਗੀ ਅਤੇ ਵਾਲਮੀਕਿ ਸਮਾਜ ਦਾ ਇਕ ਐਮ ਐਲ ਏ ਕੈਬਨਿਟ ਵਿਚ ਵਜ਼ੀਰ ਬਣਾਇਆ ਜਾਵੇਗਾ।
ਇੰਡੀਅਨ ਐਕਸਪ੍ਰੈਸ ਨੂੰ ਦਿੱਤੀ ਇੰਟਰਵਿਊ ਵਿਚ ਰਾਵਤ ਨੇ ਦੱਸਿਆ ਕਿ ਇਹ ਸਭ ਤਬਦੀਲੀਆਂ ਅਗਲੇ ਦੋ ਤਿੰਨ ਦਿਨਾਂ ਵਿਚ  ਹੋ ਜਾਣਗੀਆਂ। ਉਹਨਾਂ ਕਿਹਾ ਕਿ ਪਹਿਲਾਂ ਇਹ ਤਬਦੀਲੀਆਂ ਜੁਲਾਈ ਦੇ ਪਹਿਲੇ ਹਫਤੇ ਦੇ ਅੰਤ ਤੱਕ ਹੋਣੀਆਂ ਸਨ ਪਰ ਹਾਈ ਕਮਾਂਡ ਦੇ ਕੁਝ ਹੋਰ ਰਾਜਾਂ ਵਿਚਲੇ ਰੁਝੇਵੇਂ ਕਾਰਨ ਇਹ ਲੇਟ ਹੋ ਗਈਆਂ।

 

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 4 ਤੋਂ 5 ਵਿਧਾਇਕਾਂ ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਨੁੰ ਕੈਬਨਿਟ ਰੱਦੋ ਬਦਲ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਚਲ ਰਹੇ ਸਿਆਸੀ ਘਟਨਾਕ੍ਰਮ ਤੋਂ ਇਹ ਸੰਕੇਤ ਮਿਲ ਰਹੇ ਹਨ ਕਿ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਦੀ ਪਿੱਠ ਪੂਰੀ ਤਰ੍ਹਾਂ ਥਾਪੜੀ ਹੈ ਤੇ ਉਹਨਾਂ ਨੁੰ ਹਾਲ ਦੀ ਘੜੀ ਕੋਈ ਚੁਣੌਤੀ ਨਹੀਂ ਹੈ। ਹਰੀਸ਼ ਰਾਵਤ ਨੇ ਵੀ ਇਹ ਗੱਲ ਕਹੀ ਹੈ ਕਿ ਮੁੱਖ ਮੰਤਰੀ ਨਹੀਂ ਬਦਲਿਆ ਜਾਵੇਗਾ।