ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਤੀਜੇ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ।ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ ਮੌਜੂਦਗੀ ‘ਚ ਕਾਂਗਰਸੀ ਵਿਧਾਇਕਾਂ ਨੇ ਸੈਸ਼ਨ ਚ ਹਿੱਸਾ ਲਿਆ । ਇਸਤੋਂ ਪਹਿਲਾਂ ਵਿਰੋਧੀ ਧਿਰ ਨੇ ਇਜਲਾਸ ਚ ਮੁੱਖ ਮੰਤਰੀ ਦੀ ਬਾਈਕਾਟ ਕੀਤਾ । ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਦ ਤੱਕ ਮੁੱਖ ਮੰਤਰੀ ਆਪਣੀ ਭਾਸ਼ਾ ਨੂੰ ਲੈ ਕੇ ਮੁਆਫੀ ਨਹੀਂ ਮੰਗਦੇ ਤੱਦ ਤਕ ਉਨ੍ਹਾਂ ਦਾ ਇਜਲਾਸ ਚ ਬਾਈਕਾਟ ਕੀਤਾ ਜਾਵੇਗਾ ।
ਤੀਜੇ ਦਿਨ ਦੀ ਸ਼ੁਰੂਆਤ ਚ ਜਿੱਥੇ ਕਾਂਗਰਸੀ ਮੈਂਬਰ ਸਦਨ ਤੋਂ ਬਾਹਰ ਸਨ ਉੱਥੇ ਸਿੱਧੂ ਮੂਸੇਵਾਲਾ ਦਾ ਪਰਿਵਾਰ ਵੀ ਧਰਨਾ ਲਗਾਉਣ ਲਈ ਉੱਥੇ ਪਹੁੰਚ ਗਿਆ ।ਬਾਅਦ ਚ ਮੰਤਰੀ ਧਾਲੀਵਾਲ ਵਲੋਂ ਉਨ੍ਹਾਂ ਦੀ 20 ਤਰੀਕ ਤੋਂ ਬਾਅਦ ਮੁੱਖ ਮੰਤਰੀ ਨਾਲ ਬੈਠਕ ਦਾ ਭਰੋਸਾ ਦੇ ਕੇ ਧਰਨਾ ਖਤਮ ਕਰਵਾਇਆ ਗਿਆ ।ਇਸਦੇ ਨਾਲ ਅੰਦਰ ਚੱਲ ਰਹੇ ਇਜਲਾਸ ਚ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਘੇਰੇ ‘ਚ ਲਿਆ । ਆਪਣੇ ਮੌਬਾਇਲ ‘ਤੇ ਖਹਿਰਾ ਦਾ ਟਵਿਟ ਦਿਖਾਉਂਦੇ ਹੋਏ ਬੈਂਸ ਨੇ ਕਿਹਾ ਕਿ ਸਿੱਖਿਆ ਦੇ ਮੁੱਦੇ ‘ਤੇ ਖਹਿਰਾ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ ।ਇਸ’ਤੇ ਸਦਨ ਚ ਹੰਗਾਮਾ ਸ਼ੁਰੂ ਹੋ ਗਿਆ । ਸਪੀਕਰ ਵਲੋਂ ਜਦੋਂ ਇਸ ਬਾਬਤ ਖਹਿਰਾ ਨੂੰ ਪੱਖ ਰਖਣ ਲਈ ਕਿਹਾ ਤਾਂ ਖੀਹਰਾ ਨੇ ਇਸ ਟਵੀਟ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੂੰ ਇਸ ਟਵੀਟ ਤੋਂ ਨਾਰਾਜ਼ਗੀ ਹੈ ਤਾਂ ਉਹ ਨਸਾਈਬਰ ਸੈੱਲ ਚ ਇਸਦੀ ਸ਼ਿਕਾਇਤ ਕਰ ਸਕਦੇ ਹਨ ।ਉਹ ਨਹੀਂ ਜਾਣਦੇ ਇਹ ਕਿਹੜਾ ਟਵੀਟ ਹੈ । ਹੋ ਸਕਦਾ ਹੈ ਕਿ ਕਿਸੇ ਨੇ ਇਸਨੂੰ ਫੇਕ ਤਰੀਕੇ ਨਾਲ ਬਣਾਇਆ ਗਿਆ ਹੋਵੇ । ਸਪੀਕਰ ਕੁਲਤਾਰ ਸੰਧਵਾ ਦੇ ਪੁੱਛਣ ‘ਤੇ ਮੰਤਰੀ ਬੈਂਸ ਨੇ ਕਿਹਾ ਕਿ ਸਰਕਾਰ ਇਸ ਬਾਬਤ ਜ਼ਰੂਰ ਸ਼ਿਕਾਇਤ ਕਰੇਗੀ ।