Site icon TV Punjab | Punjabi News Channel

ਪੰਜਾਬ ਦਾ ਮਾਨ: ਟੋਰਾਂਟੋ ਪੁਲਿਸ ਵਿਚ ਭਰਤੀ ਹੋਈ ਫਰੀਦਕੋਟ ਦੀ ਹਰਪ੍ਰੀਤ ਕੌਰ

ਡੈਸਕ- ਫਰੀਦਕੋਟ ਦੇ ਪਿੰਡ ਬੁਰਜ ਹਰੀਕਾ ਦੀ ਧੀ ਹਰਪ੍ਰੀਤ ਕੌਰ ਨੇ ਵਿਦੇਸ਼ ਵਿਚ ਜਾ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਹਰਪ੍ਰੀਤ ਕੌਰ ਨੇ ਕੈਨੇਡਾ ਦੀ ਟੋਰਾਂਟੋ ਪੁਲਿਸ ਵਿਚ ਭਰਤੀ ਹੋ ਕੇ ਆਪਣੇ ਮਾਪਿਆਂ ਦੇ ਨਾਲ-ਨਾਲ ਪੂਰੇ ਪੰਜਾਬ ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।

ਹਰਪ੍ਰੀਤ ਕੌਰ ਨੇ ਕਿਹਾ ਕਿ ਕੈਨੇਡਾ ਪੁਲਿਸ ਵਿਚ ਭਰਤੀ ਹੋਣ ਲਈ ਉਸ ਦੇ ਮਾਪਿਆਂ ਨੇ ਹਮੇਸ਼ਾ ਹੀ ਉਸ ਨੂੰ ਹੱਲਾਸ਼ੇਰੀ ਦੇ ਕੇ ਅੱਗੇ ਤੋਰਿਆ ਅਤੇ ਹਰ ਕਦਮ ਸਹਿਯੋਗ ਦਿੱਤਾ। ਹਰਪ੍ਰੀਤ ਕੌਰ ਬਰਾੜ ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ ਉੱਚ ਵਿੱਦਿਆ ਹਾਸਿਲ ਕਰਨ ਕੈਨੇਡਾ ਚਲੀ ਗਈ ਸੀ। ਉੱਥੇ ਆਪਣੀ ਲਗਨ ਅਤੇ ਮਿਹਨਤ ਨਾਲ ਉੱਚ ਵਿੱਦਿਆ ਪ੍ਰਾਪਤ ਕਰ ਕੇ ਕੈਨੇਡਾ ਦੀ ਟੋਰਾਂਟੋ ਪੁਲਿਸ ਵਿੱਚ ਭਰਤੀ ਹੋ ਗਈ ਹੈ। ਦੂਜੇ ਪਾਸੇ ਹਰਪ੍ਰੀਤ ਕੌਰ ਦੇ ਪਿਤਾ ਡਾ. ਸਤਨਾਮ ਸਿੰਘ ਨੇ ਵੀ ਆਪਣੀ ਧੀ ਦੀ ਇਸ ਵਿਲੱਖਣ ਪ੍ਰਾਪਤੀ ‘ਤੇ ਅਥਾਹ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਹਰਪ੍ਰੀਤ ਕੌਰ ਨੇ ਪਰਿਵਾਰ ਦਾ ਨਾਮ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੀ ਇਸ ਧੀ ਦੀ ਪ੍ਰਾਪਤੀ ਕਾਰਨ ਪੂਰਾ ਪਿੰਡ ਖ਼ੁਸ਼ੀ ਦੇ ਆਲਮ ਵਿਚ ਹੈ, ਜਿਸ ਲਈ ਅਸੀਂ ਸਮੂਹ ਨਗਰ ਨਿਵਾਸੀ ਪਰਿਵਾਰ ਨੂੰ ਵਧਾਈ ਦਿੰਦੇ ਹਾਂ।

Exit mobile version