ਹਰਿਆਣਾ ‘ਚ ਜਿੱਤ ਤੋਂ ਕਾਂਗਰਸ ਖੁਸ਼, ਪਵਨ ਖੇੜਾ ਨੇ ਕਿਹਾ- ਪੀਐੱਮ ਮੋਦੀ ਨੂੰ ਜਲੇਬੀ ਭੇਜਾਂਗੇ

ਡੈਸਕ- ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਨੂੰ ਬਹੁਮਤ ਮਿਲਿਆ ਹੈ। ਇਸ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਜਸ਼ਨ ਦਾ ਮਾਹੌਲ ਹੈ। ਦਿੱਲੀ ‘ਚ ਕਾਂਗਰਸ ਹੈੱਡਕੁਆਰਟਰ ਦੇ ਬਾਹਰ ਲੱਡੂ ਅਤੇ ਜਲੇਬੀ ਵੰਡੇ ਜਾ ਰਹੇ ਹਨ। ਇਸ ਦੌਰਾਨ ਕਾਂਗਰਸ ਨੇਤਾ ਪਵਨ ਖੇੜਾ ਨੇ ਕਿਹਾ, ਅਸੀਂ ਪੀਐਮ ਮੋਦੀ ਨੂੰ ਜਲੇਬੀ ਵੀ ਭੇਜਣ ਜਾ ਰਹੇ ਹਾਂ, ਕਾਂਗਰਸ ਨੇਤਾ ਨੇ ਅੱਗੇ ਕਿਹਾ, ਫਿਲਹਾਲ ਇਹ ਸ਼ੁਰੂਆਤੀ ਰੁਝਾਨ ਹੈ, ਉਡੀਕ ਕਰੋ। ਪੂਰਾ ਭਰੋਸਾ ਹੈ ਕਿ ਅੱਜ ਤੁਹਾਨੂੰ ਪੂਰਾ ਦਿਨ ਜਲੇਬੀ ਅਤੇ ਲੱਡੂ ਖਾਣ ਨੂੰ ਮਿਲੇਗਾ। ਨਾਇਬ ਸਿੰਘ ਸੈਣੀ ਬਾਰੇ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ਵੀ ਜਲੇਬੀ ਭੇਜਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਕਾਂਗਰਸ ਜੰਮੂ-ਕਸ਼ਮੀਰ ਅਤੇ ਹਰਿਆਣਾ ਵਿੱਚ ਪੂਰਨ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ।

ਸਵੇਰੇ 9 ਵਜੇ ਤੱਕ ਦੇ ਸ਼ੁਰੂਆਤੀ ਰੁਝਾਨਾਂ ਮੁਤਾਬਕ ਕਾਂਗਰਸ ਨੇ 67 ਸੀਟਾਂ ਨਾਲ ਬਹੁਮਤ ਹਾਸਲ ਕਰ ਲਿਆ ਹੈ। 5 ਅਕਤੂਬਰ ਨੂੰ ਹਰਿਆਣਾ ਦੀਆਂ 90 ਸੀਟਾਂ ‘ਤੇ ਇੱਕੋ ਪੜਾਅ ‘ਚ ਚੋਣਾਂ ਹੋਈਆਂ ਸਨ। ਇਸ ਤੋਂ ਬਾਅਦ 6 ਅਕਤੂਬਰ ਨੂੰ ਐਗਜ਼ਿਟ ਪੋਲ ਸਾਹਮਣੇ ਆਏ ਸਨ। ਐਗਜ਼ਿਟ ਪੋਲ ‘ਚ ਵੀ ਕਾਂਗਰਸ ਨੂੰ ਬਹੁਮਤ ਮਿਲਿਆ ਹੈ। ਹਾਲਾਂਕਿ ਹੁਣ ਐਗਜ਼ਿਟ ਪੋਲ ਸ਼ੁਰੂਆਤੀ ਰੁਝਾਨਾਂ ਮੁਤਾਬਕ ਸਹੀ ਸਾਬਤ ਹੁੰਦੇ ਨਜ਼ਰ ਆ ਰਹੇ ਹਨ। ਜੇਕਰ ਕਾਂਗਰਸ ਜਿੱਤਦੀ ਹੈ ਤਾਂ ਕਾਂਗਰਸ 10 ਸਾਲ ਤੋਂ ਬਾਅਦ ਹਰਿਆਣਾ ਵਿੱਚ ਵਾਪਸੀ ਕਰੇਗੀ।