ਚੰਡੀਗੜ੍ਹ : ਅੱਜ ਆਯੁਰਵੈਦਿਕ ਕੰਪਨੀ ਦੇ ਮਾਲਿਕ ਸੁਭਾਸ਼ ਗੋਇਲ ਜੀ TV Punjab ਨਿਊਜ਼ ਚੈਂਨਲ ਨੂੰ ਦਿੱਤੇ ਇੰਟਰਵਿਊ ਰਾਹੀਂ ਤੁਹਾਨੂੰ ਸਰਵਾਈਕਲ ਦਰਦ ਨਾਲ ਜੁੜੀਆਂ ਕਈ ਅਹਿਮ ਗੱਲਾਂ ਦੱਸਣਗੇ। ਦੇਖੋ ਪੂਰੀ ਵੀਡੀਓ, ਤੁਹਾਡੇ ਹਰ ਸਵਾਲਾਂ ਦੇ ਜਵਾਬ ਵੀਡੀਓ ਵਿੱਚ ਮਿਲ ਜਾਣਗੇ ।
ਤਣਾਅ ਵਾਲੀ ਜ਼ਿੰਦਗੀ ‘ਚ ਜ਼ਿਆਦਾਤਰ ਲੋਕ ਕਿਸੇ ਨਾ ਕਿਸੇ ਬੀਮਾਰੀ ਨਾਲ ਪੀੜਤ ਰਹਿੰਦੇ ਹਨ, ਇਨ੍ਹਾਂ ਵਿਚੋਂ ਇਕ ਸਰਵਾਈਕਲ ਤੇ ਮਾਈਗਰੇਨ ਵੀ ਹੈ। ਜਦੋਂ ਗਰਦਨ ਦੀ ਹੱਡੀਆਂ ‘ਚ ਘਿਸਾਵਟ ਹੁੰਦੀ ਹੈ ਤਾਂ ਸਰਵਾਈਕਲ ਹੁੰਦੀ ਹੈ ਜਿਸ ਨੂੰ ਗਰਦਨ ਦੇ ਅਰਥਰਾਈਟਿਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸਰਵਾਈਕਲ ਦੀ ਪ੍ਰੇਸ਼ਾਨੀ ਆਮਤੌਰ ਤੇ ਜ਼ਿਆਦਾ ਟੀ.ਵੀ. ਦੇਖਣ ਨਾਲ, ਲੰਬੇ ਸਮੇਂ ਤੱਕ ਗਰਦਨ ਨੂੰ ਝੁਕਾ ਕੇ ਕੰਮ ਕਰਨ ਨਾਲ, ਗਰਦਨ ਨੂੰ ਝਟਕਾ ਦੇਣ ਨਾਲ, ਜ਼ਿਆਦਾ ਉੱਚਾ ਅਤੇ ਸਖਤ ਸਿਰਹਾਣਾ ਲੈਣ ਨਾਲ ਆਦਿ ਕਾਰਨਾਂ ਕਾਰਨ ਇਹ ਸਮੱਸਿਆ ਹੋ ਜਾਂਦੀ ਹੈ। ਸਰਵਾਈਕਲ ਦਾ ਦਰਦ ਬਹੁਤ ਹੀ ਬੁਰਾ ਹੁੰਦਾ ਹੈ। ਇਹ ਸਹਿਣ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਲਈ ਡਾਕਟਰੀ ਸਹਾਇਤਾ ਲੈਣੀ ਜ਼ਰੂਰੀ ਹੈ
ਸੁਭਾਸ਼ ਗੋਇਲ ਜੀ ਦਾ ਕਹਿਣਾ ਹੈ ਕਿ ਮਾਈਗ੍ਰੇਨ (Migraine) ਇੱਕ ਕਿਸਮ ਦਾ ਸਿਰ ਦਰਦ ਹੈ, ਜਿਸ ਵਿੱਚ ਵਿਅਕਤੀ ਨੂੰ ਅਚਾਨਕ ਤੇਜ਼ ਸਿਰਦਰਦ, ਉਲਟੀਆਂ ਅਤੇ ਉੱਚੀ ਆਵਾਜ਼, ਚਮਕਦਾਰ ਰੌਸ਼ਨੀ ਨਾਲ ਪਰੇਸ਼ਾਨੀ ਹੁੰਦੀ ਹੈ। ਮਾਈਗ੍ਰੇਨ (Migraine) ਦੀਆਂ ਕਈ ਕਿਸਮਾਂ ਹੁੰਦੀਆਂ ਹਨ, ਜਿਸ ਵਿਚ ਵੱਖ-ਵੱਖ ਲੱਛਣ ਅਤੇ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ। ਕਈ ਵਾਰ ਮਾਈਗ੍ਰੇਨ (Migraine) ਤੋਂ ਪੀੜਤ ਵਿਅਕਤੀ ਗੰਭੀਰ ਸਿਰ ਦਰਦ ਦੇ ਨਾਲ-ਨਾਲ ਸਰੀਰ ਦੇ ਇੱਕ ਹਿੱਸੇ ਵਿੱਚ ਕਮਜ਼ੋਰੀ ਮਹਿਸੂਸ ਕਰਦਾ ਹੈ। ਹਾਲਾਂਕਿ ਕੁਝ ਘੰਟਿਆਂ ਬਾਅਦ ਸਰੀਰ ਦੀ ਸਥਿਤੀ ਆਮ ਵਾਂਗ ਹੋ ਜਾਂਦੀ ਹੈ। ਜੇਕਰ ਤੁਹਾਨੂੰ 2 ਹਫਤਿਆਂ ਤੋਂ ਜ਼ਿਆਦਾ ਸਮੇਂ ਤੱਕ ਇਸ ਤਰ੍ਹਾਂ ਦੀ ਸਮੱਸਿਆ ਰਹਿੰਦੀ ਹੈ ਤਾਂ ਇਹ ਮਾਈਗ੍ਰੇਨ (Migraine) ਹੋ ਸਕਦਾ ਹੈ। ਤੁਹਾਨੂੰ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।
ਕੁਦਰਤੀ ਉਪਚਾਰਾਂ ਦੁਆਰਾ ਮਾਈਗਰੇਨ ਅਤੇ ਸਰਵਾਈਕਲ ਦਾ ਇਲਾਜ
ਸੁਭਾਸ਼ ਗੋਇਲ ਜੀ ਮਾਈਗ੍ਰੇਨ ਦੀਆਂ ਸਮੱਸਿਆਵਾਂ ਅਤੇ ਸਰਵਾਈਕਲ ਸਮੱਸਿਆਵਾਂ ਦੇ ਇਲਾਜ ਲਈ ਕੁਦਰਤੀ ਉਪਚਾਰਾਂ ਦੀ ਵਰਤੋਂ ਕਰਨ ਵਿੱਚ ਮਾਹਰ ਹਨ। ਸੁਭਾਸ਼ ਗੋਇਲ ਜੀ ਆਪਣੇ ਮਰੀਜ਼ਾਂ ਦੀ ਮਦਦ ਲਈ ਜੜੀ-ਬੂਟੀਆਂ ਦੀਆਂ ਦਵਾਈਆਂ, ਖੁਰਾਕ ਵਿੱਚ ਤਬਦੀਲੀਆਂ ਅਤੇ ਘਰੇਲੂ ਉਪਚਾਰਾਂ ਦੇ ਸੁਮੇਲ ਦੀ ਵਰਤੋਂ ਕਰਦੇ ਹਨ। ਉਨ੍ਹਾਂ ਦੀ ਸਲਾਹ ਦੀ ਪਾਲਣਾ ਕਰਨ ਨਾਲ ਮਾਈਗਰੇਨ ਦੇ ਲੱਛਣਾਂ ਨੂੰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।