ਗੁਰਦਾਸਪੁਰ- ਪਹਾੜੀ ਖੇਤਰਾਂ ’ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਰਾਵੀ ਦਰਿਆ ਦਾ ਜਲ ਪੱਧਰ ਕਾਫੀ ਵੱਧ ਗਿਆ ਹੈ। ਇਸ ਦੇ ਚਲਦਿਆਂ ਪੰਜਾਬ ਦੇ ਸਰਹੱਦੀ ਖੇਤਰਾਂ ’ਚ ਹੜ੍ਹ ਦੀ ਸੰਭਾਵਨਾ ਵੱਧ ਗਈ ਹੈ। ਸਰਕਾਰ ਵੱਲੋਂ ਵੱਖ-ਵੱਖ ਪਿੰਡਾਂ ’ਚ ਲੋਕਾਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਐੱਸਡੀਐੱਮ ਦੀਪਕ ਭਾਟੀਆ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅੱਜ ਰਾਤ ਸਰਹੱਦੀ ਖੇਤਰਾਂ ’ਚ ਰਾਵੀ ਦਰਿਆ ’ਚ ਕਰੀਬ 2.50 cusik ਪਾਣੀ ਆਉਣ ਦੀ ਸੰਭਾਵਨਾ ਹੈ। ਇਸ ਲਈ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਂਦਾ ਹੈ ਕਿ ਉਹ ਦਰਿਆ ਦੇ ਕਿਨਾਰੇ ਨਾ ਜਾਣ ਕਿਉਂ ਕਿ ਹੜ੍ਹ ਦੇ ਹਾਲਾਤ ਪੈਦਾ ਹੋ ਸਕਦੇ ਹਨ। ਕਿਸੇ ਵੀ ਐਮਰਜੈਂਸੀ ਲਈ ਅਜਨਾਲਾ ’ਚ ਫਲਡ ਕੰਟਰੋਲ ਰੂਮ (flood control room) ਸਥਾਪਿਤ ਕੀਤਾ ਗਿਆ ਹੈ। ਹੈਲਪਲਾਈਨ ਨੰਬਰ 01858221102 ’ਤੇ 24 ਘੰਟੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਦੇ ਨਾਲ ਨਾਲ ਪੰਜਾਬ ਦੇ ਕਈ ਸ਼ਹਿਰਾਂ ਜਲੰਧਰ, ਕਪੂਰਥਲਾ, ਲੁਧਿਆਣਾ ਆਦਿ ’ਚ ਅੱਜ ਭਰਵੀਂ ਬਾਰਿਸ਼ ਹੋਈ ਜਿਸ ਕਾਰਨ ਵੀਵਦਰਿਆਵਾਂ ਅਤੇ ਨਾਲਿਆਂ ਵਿਚ ਕਾਫੀ ਪਾਣੀ ਭਰ ਚੁੱਕਾ ਹੈ।