ਡੈਸਕ- ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖਬਰ ਹੈ। ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਖੁੱਲ੍ਹ ਰਹੇ ਹਨ। ਯਾਤਰਾ ਦਾ ਪਹਿਲਾ ਜਥਾ ਸ਼ੁੱਕਰਵਾਰ ਨੂੰ ਰਵਾਨਾ ਹੋਇਆ ਹੈ। ਜਥੇ ਵਿਚ ਲਗਭਗ 3200 ਸਿੱਖ ਸ਼ਰਧਾਲੂ ਸ਼ਾਮਲ ਹਨ। ਇਹ ਪਹਿਲੀ ਵਾਰ ਹੈ ਜਦੋਂ ਯਾਤਰਾ ਤੋਂ ਪਹਿਲੇ ਹੀ ਦਿਨ 3200 ਤੋਂ ਵੱਧ ਸ਼ਰਧਾਲੂ ਹੇਮਕੁੰਟ ਸਾਹਿਬ ਵਿਚ ਮੌਜੂਦ ਰਹਿਣਗੇ। ਅੱਜ ਸਵੇਰੇ 6.30 ਵਜੇ ਧਾਂਦਰੀਆਂ ਤੋਂ 5 ਪਿਆਰਿਆਂ ਦੀ ਅਗਵਾਈ ਵਿਚ ਯਾਤਰੀਆਂ ਦਾ ਦੂਜਾ ਜਥਾ ਹੇਮਕੁੰਟ ਸਾਹਿਬ ਲਈ ਰਵਾਨਾ ਹੋਵੇਗਾ ਜਿਥੇ ਠੀਕ 9.30 ਵਜੇ ਕਿਵਾੜ ਖੋਲ੍ਹ ਦਿੱਤੇ ਜਾਣਗੇ।
ਅੱਜ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, ਪੰਜ ਪਿਆਰਿਆਂ ਦੀ ਅਗਵਾਈ ਹੇਠ ਪਹਿਲਾ ਜਥਾ ਪਹੁੰਚਿਆ ਗੋਬਿੰਦ ਧਾਮ
