Site icon TV Punjab | Punjabi News Channel

ਵੱਡੀ ਗਿਣਤੀ ’ਚ ਕੈਨੇਡਾ ਛੱਡ ਕੇ ਦੂਜੇ ਦੇਸ਼ਾਂ ਵੱਲ ਜਾ ਰਹੇ ਹਨ ਪ੍ਰਵਾਸੀ

ਵੱਡੀ ਗਿਣਤੀ ’ਚ ਕੈਨੇਡਾ ਛੱਡ ਕੇ ਦੂਜੇ ਦੇਸ਼ਾਂ ਵੱਲ ਜਾ ਰਹੇ ਹਨ ਪ੍ਰਵਾਸੀ

Ottawa- ਪ੍ਰਵਾਸੀ ਹੁਣ ਕੈਨੇਡਾ ਛੱਡ ਕੇ ਦੂਜੇ ਦੇਸ਼ਾਂ ’ਚ ਜਾ ਰਹੇ ਹਨ। ਕੈਨੇਡਾ ਛੱਡਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇੱਕ ਰਿਪੋਰਟ ਮੁਤਾਬਕ 2016 ਤੋਂ 2019 ਦਰਮਿਆਨ ਕੈਨੇਡਾ ਛੱਡਣ ਵਾਲੇ ਪ੍ਰਵਾਸੀਆਂ ਦੀ ਗਿਣਤੀ ’ਚ ਰਿਕਾਰਡ ਵਾਧਾ ਹੋਇਆ ਹੈ। ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਸਰਕਾਰ ਦੇ ਸਾਹਮਣੇ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਆਰਥਿਕਤਾ ਨੂੰ ਹੁਲਾਰਾ ਦੇਣ ਲਈ ਸਰਕਾਰ ਨੂੰ ਨਵੇਂ ਲੋਕਾਂ ਨੂੰ ਪਰਮਿਟ ਦੇਣ ਦੀ ਅਪੀਲ ਕੀਤੀ ਗਈ ਹੈ।
ਇੰਸਟੀਚਿਊਟ ਫਾਰ ਕੈਨੇਡੀਅਨ ਸਿਟੀਜ਼ਨਸ਼ਿਪ (ਆਈ. ਸੀ. ਸੀ.) ਅਤੇ ਕਾਨਫਰੰਸ ਬੋਰਡ ਆਫ਼ ਕੈਨੇਡਾ ਵਲੋਂ ਕਰਵਾਏ ਗਏ ਖੋਜ ਦੇ ਅਨੁਸਾਰ, ਔਸਤਨ 0.9 ਪ੍ਰਤੀਸ਼ਤ ਲੋਕ ਜਿਨ੍ਹਾਂ ਨੂੰ 1982 ਜਾਂ ਬਾਅਦ ’ਚ ਪੀ. ਆਰ. ਦਿੱਤੀ ਗਈ ਸੀ, ਉਹ ਹਰ ਸਾਲ ਕੈਨੇਡਾ ਛੱਡ ਦਿੱਤਾ। 2019 ’ਚ ਇਹ ਅੰਕੜਾ ਵੱਧ ਕੇ 1.18 ਫੀਸਦੀ ਹੋ ਗਿਆ, ਜੋ ਕਿ 31 ਫੀਸਦੀ ਤੋਂ ਵੱਧ ਹੈ।
ਰਿਪੋਰਟ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ 2017 ’ਚ ਕੈਨੇਡਾ ਛੱਡਣ ਦੀ ਦਰ ’ਚ ਵੀ ਵਾਧਾ ਹੋਇਆ ਹੈ। 2016 ’ਚ ਇਹ 0.8 ਫੀਸਦੀ ਤੋਂ ਵਧ ਕੇ 1.15 ਫੀਸਦੀ ਹੋ ਗਈ। ਦੂਜੇ ਸ਼ਬਦਾਂ ’ਚ ਆਖੀਏ ਤਾਂ 2019 ’ਚ ਲਗਭਗ 67,000 ਲੋਕਾਂ ਨੇ ਕੈਨੇਡਾ ਛੱਡਿਆ ਅਤੇ 2017 ਵਿਚ ਲਗਭਗ 60,000 ਲੋਕਾਂ ਨੇ ਕੈਨੇਡਾ ਛੱਡ ਦਿੱਤਾ। ਇਸਦਾ ਮਤਲਬ ਇਹ ਹੈ ਕਿ 1982 ਅਤੇ 2018 ਦੇ ਵਿਚਕਾਰ ਸਥਾਈ ਨਿਵਾਸ ਪ੍ਰਾਪਤ ਕਰਨ ਵਾਲੇ ਅਸਾਧਾਰਨ ਤੌਰ ’ਤੇ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਨੇ 2016 ਅਤੇ 2019 ਦੇ ਵਿਚਕਾਰ ਦੇਸ਼ ਛੱਡਣਾ ਪਸੰਦ ਕੀਤਾ। ਖੋਜ ਇਹ ਵੀ ਦੱਸਦੀ ਹੈ ਕਿ ਦੇਸ਼ ਛੱਡਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਆਮ ਤੌਰ ’ਤੇ 1990 ਦੇ ਦਹਾਕੇ ਤੋਂ ਵਧਦੀ ਜਾ ਰਹੀ ਹੈ।
ਇਸ ਨੂੰ ਲੈ ਕੇ ਆਈਸੀਸੀ ਦੇ ਮੁੱਖ ਕਾਰਜਕਾਰੀ ਡੈਨੀਅਲ ਬਰਨਹਾਰਡ ਦਾ ਕਹਿਣਾ ਹੈ ਕਿ ਸਾਨੂੰ ਉਨ੍ਹਾਂ ਕਾਰਨਾਂ ਨੂੰ ਸਮਝਣ ਦੀ ਲੋੜ ਹੈ, ਜਿਨ੍ਹਾਂ ਦੇ ਚੱਲਦਿਆਂ ਪ੍ਰਵਾਸੀ ਕੈਨੇਡਾ ਛੱਡ ਕੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਸਾਨੂੰ ਇਹ ਮੰਨਣਾ ਹੋਵੇਗਾ ਕਿ ਰਿਹਾਇਸ਼, ਸਿਹਤ ਸੰਭਾਲ, ਹੋਰ ਕਿਸਮ ਦੀਆਂ ਸੇਵਾਵਾਂ ਦੀ ਉਪਲਬਧਤਾ ਦੀ ਘਾਟ ਇਸ ਦਾ ਹਿੱਸਾ ਹੈ। ਅਧਿਐਨ ਵਿੱਚ ਉਹ ਲੋਕ ਸ਼ਾਮਲ ਸਨ ਜਿਨ੍ਹਾਂ ਨੂੰ 1982 ਅਤੇ 2018 ਦੇ ਵਿਚਕਾਰ ਸਥਾਈ ਨਿਵਾਸ ਦਿੱਤਾ ਗਿਆ ਸੀ ਅਤੇ ਜਿਨ੍ਹਾਂ ਨੇ ਕੈਨੇਡਾ ਵਿੱਚ ਉਤਰਨ ਤੋਂ ਬਾਅਦ ਘੱਟੋ-ਘੱਟ ਇੱਕ ਵਾਰ ਟੈਕਸ ਭਰਿਆ ਸੀ।

Exit mobile version