‘ਓਪਰੇਸ਼ਨ ਲੋਟਸ’ ਦੇ ਜਵਾਬ ‘ਚ ‘ਵਿਸ਼ਵਾਸ਼ ਮਤਾ’ ਲਿਆਵੇਗੀ ਸਰਕਾਰ- ਸੀ.ਐੱਮ ਮਾਨ

ਜਲੰਧਰ- 22 ਸਤੰਬਰ ਦਿਨ ਵੀਰਵਾਰ ਨੂੰ ਪੰਜਾਬ ਸਰਕਾਰ ਇਜਲਾਸ ਬੁਲਾ ਕੇ ਵਿਸ਼ੇਸ਼ ਮਤ ਸਾਬਿਤ ਕਰੇਗੀ। ਮੁੱਖ ਮੰਤਰੂ ਭਗਵੰਤ ਮਾਨ ਨੇ ਇਕ ਵੀਡੀਓ ਸੰਦੇਸ਼ ਰਾਹੀਂ ਇਹ ਐਲਾਨ ਜਾਰੀ ਕੀਤਾ ਹੈ । ਮਾਨ ਦਾ ਕਹਿਣਾ ਹੈ ਕਿ ਲੋਕਾਂ ਦੇ ਵਿਸ਼ਵਾਸ਼ ਨੂੰ ਕੋਈ ਵੀ ਕਰੰਸੀ ਖਰੀਦ ਨਹੀਂ ਸਕਦੀ ਹੈ ।ਆਮ ਆਦਮੀ ਪਾਰਟੀ ਦੇ ਵਿਧਾਇਕ ਵਿਕਾਊ ਨਹੀਂ ਹਨ ।
ਤੁਹਾਨੂੰ ਯਾਦ ਹੋਵੇਗਾ ਕਿ ਕੁੱਝ ਦਿਨ ਪਹਿਲਾਂ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੈ੍ਰਸ ਕਾਨਫਰੰਸ ਕਰਕੇ ਭਾਰਤੀ ਜਨਤਾ ਪਾਰਟੀ ‘ਤੇ ਉਨ੍ਹਾਂ ਵਿਧਾਇਕਾਂ ਨੂੰ ਖਰੀਦਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲਗਾਏ ਸਨ। ਉਨ੍ਹਾਂ ਕਿਹਾ ਸੀ ਕਿ ਓਪਰੇਸ਼ਨ ਲੋਟਸ ਤਹਿਤ ਭਾਜਪਾ ‘ਆਪ’ ਵਿਧਾਇਕਾਂ ਨੂੰ 25 ਕਰੋੜ ਦੇਣ ਦਾ ਆਫਰ ਕਰ ਰਹੀ ਹੈ । ਜਲੰਧਰ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਇਸ ਬਾਬਤ ਧਮਕੀ ਤੱਕ ਮਿਲੇ ਜਾਣ ਦੀ ਗੱਲ ਕੀਤੀ ਸੀ । ਇਸ ਤੋਂ ਬਾਅਦ ਵਿੱਤ ਮੰਤਰੀ ਦੀ ਅਗਵਾਈ ਹੇਠ 10 ਵਿਧਾਇਕਾਂ ਨੂੰ ਡੀ.ਜੀ.ਪੀ ਨੂੰ ਸ਼ਿਕਾਇਤ ਦਿੱਤੀ ਸੀ । ਇਸ ਦੌਰਾਨ ਫਾਨ ਰਿਕਾਡਿੰਗ ਦੇ ਸਬੂਤ ਵੀ ਪੁਲਿਸ ਮੁਖੀ ਅੱਗੇ ਪੇਸ਼ ਕੀਤੇ ਗਏ ਸਨ । ਪੰਜਾਬ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ।

ਦੂਜੇ ਪਾਸੇ ‘ਆਪ’ ਦੀ ਵਿਰੋਧੀ ਪਾਰਟੀਆਂ ਨੇ ਭਾਜਪਾ ਦਾ ਸਮਰਥਨ ਕਰਦਿਆਂ ‘ਆਪ’ ਦੇ ਇਸ ਇਲਜ਼ਾਮਾਂ ਨੂੰ ਡ੍ਰਾਮਾ ਕਰਾਰ ਦਿੱਤਾ ਸੀ ।ਭਾਜਪਾ ਵੀ ਇਸ ਮਾਮਲੇ ਚ ਗਵਰਨਰ ਕੋਲ ਸ਼ਿਕਾਇਤ ਦੇ ਚੁੱਕੀ ਹੈ ।ਵਿਰੋਧੀ ਪੱਖਾਂ ਨੂੰ ਖਰੀਦ ਫਰੋਖਤ ਨੂੰ ਗੰਭੀਰ ਮੁੱਦਾ ਦੱਸ ਇਸਦੀ ਹਾਈਕੋਰਟ ਦੇ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕਰ ਚੁੱਕੇ ਹਨ ।