● On air now · ਟੀਵੀ ਪੰਜਾਬ

Punjabi News · Since 2013

Breaking

ਵਿਧਾਨ ਸਭਾ ਤੋਂ ਸ਼ੀਤਲ ਅੰਗੁਰਾਲ ਨੇ ਅਮਿਤ ਸ਼ਾਹ ਨੂੰ ਮਾਰੀ ਲਲਕਾਰ

ਚੰਡੀਗੜ੍ਹ- ਵਿਧਾਨ ਸਭਾ ਇਜਲਾਸ ਦੌਰਾਨ ਆਮ ਆਦਮੀ ਪਾਰਟੀ ਦੇ ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਲਕਾਰਿਆ ਹੈ ।ਓਪਰੇਸ਼ਨ ਲੋਟਸ ਦੇ ਤਹਿਤ ਵਿਸ਼ਵਾਸ ਮਤੇ ‘ਤੇ ਬੋਲਦਿਆਂ ਸ਼ੀਤਲ ਨੇ ਕਿਹਾ ਕਿ ਭਾਜਪਾ ‘ਆਪ’ ਵਿਧਾਇਕਾਂ…


ਚੰਡੀਗੜ੍ਹ- ਵਿਧਾਨ ਸਭਾ ਇਜਲਾਸ ਦੌਰਾਨ ਆਮ ਆਦਮੀ ਪਾਰਟੀ ਦੇ ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਲਕਾਰਿਆ ਹੈ ।ਓਪਰੇਸ਼ਨ ਲੋਟਸ ਦੇ ਤਹਿਤ ਵਿਸ਼ਵਾਸ ਮਤੇ ‘ਤੇ ਬੋਲਦਿਆਂ ਸ਼ੀਤਲ ਨੇ ਕਿਹਾ ਕਿ ਭਾਜਪਾ ‘ਆਪ’ ਵਿਧਾਇਕਾਂ ਨੂੰ ਖਰੀਦ ਨਹੀਂ ਸਕਦੀ ਹੈ ।ਅੰਗੁਰਾਲ ਨੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਲਲਕਾਰਦਿਆਂ ਕਿਹਾ ਕਿ ਸਰਕਾਰ ਚਾਹੇ ਉਨ੍ਹਾਂ ‘ਤੇ ਈ.ਡੀ ਦੇ ਪਰਚੇ ਪਾ ਲੈਣ,ਉਨ੍ਹਾਂ ਨੂੰ ਪਰਵਾਹ ਨਹੀਂ ਹੈ । ਅਮਿਤ ਸ਼ਾਹ ਚਾਹੇ ਉਨ੍ਹਾਂ ਨੂੰ ਗ੍ਰਿਫਤਾਰ ਕਰਵਾ ਦੇਣ ।

‘ਆਪ’ ਸਰਕਾਰ ਵਲੋਂ ਪੇਸ਼ ਕੀਤੇ ਗਏ ਵਿਸ਼ਵਾਸ਼ ਮਤੇ ‘ਤੇ ਜਲੰਧਰ ਤੋਂ ‘ਆਪ’ ਦੇ ਨੌਜਵਾਨ ਵਿਧਾਇਕ ਸ਼ੀਤਲ ਅੰਗੁਰਾਲ ਨੇ ਵਿਰੋਧੀਆਂ ਖਿਲਾਫ ਭੜਾਸ ਕੱਢੀ । ਜ਼ਿਕਰਯੋਗ ਹੈ ਕਿ ਵਿਧਾਇਕ ਸ਼ੀਤਲ ਅੰਗੁਰਾਲ ਨੇ ਭਾਜਪਾ ਦੇ ਕੁੱਝ ਲੋਕਾਂ ‘ਤੇ ਓਪਰੇਸ਼ਨ ਲੋਟਸ ਤਹਿਤ ਉਨ੍ਹਾਂ ਨੂੰ 25 ਕਰੋੜ ਦੀ ਆਫਰ ਦੇ ਕੇ ‘ਆਪ’ ਛੱਡਣ ਦੇ ਇਲਜ਼ਾਮ ਲਗਾਏ ਸਨ ।ਅੰਗੁਰਾਲ ਨੇ ਸਦਨ ਚ ਕਿਹਾ ਕਿ ੳੱਜ ਉਨ੍ਹਾਂ ਵਲਲੋਂ ਵਿਜੀਲੈਨਸ ਦੇ ਅੱਗੇ ਪੇਸ਼ ਹੋ ਕੇ ਸਾਰੇ ਸਬੂਤ ਪੁਲਿਸ ਨੂੰ ਦੇ ਦਿੱਤੇ ਗਏ ਹਨ ।ਸ਼ੀਤਲ ਨੇ ਕਿਹਾ ਕਿ ਪੰਜਾਬ ਹਰਿਆਣਾ ਹਾਈਕੋਰਟ ਚ ਕੰਮ ਕਰ ਰਹੇ ਭਾਜਪਾ ਨਾਲ ਸਬੰਧਿਤ ਦੋ ਵਕੀਲਾਂ ਨੇ ਉਨ੍ਹਾਂ ਨੂੰ ਇਹ ਆਫਰ ਦਿੱਤਾ ਸੀ ।ਵਕੀਲਾਂ ਨੇ ਉਨ੍ਹਾਂ ਨੂੰ ਬਾਬੂ ਜੀ ਨਾਲ ਮੁਲਾਕਾਤ ਕਰਵਾਉਣ ਦੀ ਗੱਲ ਵੀ ਕੀਤੀ ਸੀ ।


Filed under