● On air now · ਟੀਵੀ ਪੰਜਾਬ

Punjabi News · Since 2013

Breaking

ਇੰਗਲੈਂਡ ‘ਚ ਸੈਰ ਲਈ ਨਿਕਲੇ ਪੰਜਾਬੀ ਦੀ ਹਾਰਟ ਅਟੈਕ ਨਾਲ ਮੌਤ

ਅਜਨਾਲਾ – ਬਲਾਕ ਅਜਨਾਲਾ ਦੇ ਸਰਹੱਦੀ ਪਿੰਡ ਬਿਕਰਾਊਰ ਦੇ ਇਕ ਨੌਜਵਾਨ ਬਿਕਰਮਜੀਤ ਸਿੰਘ ਦੀ ਇੰਗਲੈਂਡ ’ਚ ਪਹੁੰਚਣ ਪਿੱਛੋਂ 4 ਦਿਨ ਬਾਅਦ ਹੀ ਅਚਨਚੇਤ ਮੌਤ ਹੋਣ ਨਾਲ ਪਰਿਵਾਰ ਸਮੇਤ ਪਿੰਡ ’ਚ ਸੋਗ ਦੀ ਲਹਿਰ ਫੈਲ ਗਈ ਹੈ। ਪੁਲਿਸ ਸਬ ਇੰਸਪੈਕਟਰ ਲਖਵਿੰਦਰ…


ਅਜਨਾਲਾ – ਬਲਾਕ ਅਜਨਾਲਾ ਦੇ ਸਰਹੱਦੀ ਪਿੰਡ ਬਿਕਰਾਊਰ ਦੇ ਇਕ ਨੌਜਵਾਨ ਬਿਕਰਮਜੀਤ ਸਿੰਘ ਦੀ ਇੰਗਲੈਂਡ ’ਚ ਪਹੁੰਚਣ ਪਿੱਛੋਂ 4 ਦਿਨ ਬਾਅਦ ਹੀ ਅਚਨਚੇਤ ਮੌਤ ਹੋਣ ਨਾਲ ਪਰਿਵਾਰ ਸਮੇਤ ਪਿੰਡ ’ਚ ਸੋਗ ਦੀ ਲਹਿਰ ਫੈਲ ਗਈ ਹੈ। ਪੁਲਿਸ ਸਬ ਇੰਸਪੈਕਟਰ ਲਖਵਿੰਦਰ ਸਿੰਘ ਦਾ ਸਪੁੱਤਰ ਬਿਕਰਮਜੀਤ ਸਿੰਘ 15 ਨਵੰਬਰ ਨੂੰ ਆਪਣੇ ਪਿੰਡ ਤੋਂ ਇੰਗਲੈਂਡ ਆਪਣੀ ਬੱਚੀ ਸਮੇਤ ਪੁੱਜਾ ਸੀ ਕਿ 19 ਨਵੰਬਰ ਦੀ ਰਾਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦਾ ਦੇਹਾਂਤ ਹੋ ਗਿਆ।

ਪ੍ਰਭਾਵਿਤ ਪੁਲਿਸ ਸਬ ਇੰਸਪੈਕਟਰ ਤੇ ਮ੍ਰਿਤਕ ਬਿਕਰਮਜੀਤ ਸਿੰਘ ਦੇ ਪਿਤਾ ਲਖਵਿੰਦਰ ਸਿੰਘ ਨੇ ਉਕਤ ਮੰਦਭਾਗੀ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਇਕ ਪੁੱਤਰ ਪਹਿਲਾਂ ਹੀ ਲੰਮੇਂ ਸਮੇਂ ਤੋਂ ਇੰਗਲੈਂਡ ’ਚ ਰਹਿ ਰਿਹਾ ਹੈ ਅਤੇ ਕਰੀਬ 4 ਕੁ ਮਹੀਨੇ ਪਹਿਲਾਂ ਬਿਕਰਮਜੀਤ ਸਿੰਘ ਦੀ ਧਰਮਪਤਨੀ ਵੀ ਪੜ੍ਹਾਈ ਵੀਜ਼ਾ ’ਤੇ ਇੰਗਲੈਂਡ ਚੱਲੀ ਗਈ ਸੀ। ਬਿਕਰਮਜੀਤ ਸਿੰਘ ਨੂੰ ਉਸ ਵੇਲੇ ਦਿਲ ਦਾ ਦੌਰਾ ਪੈਣ ਦੀ ਸ਼ਿਕਾਇਤ ਆਈ ਜਦੋਂ ਉਹ ਆਪਣੇ ਘਰੋਂ ਬਾਹਰ ਸੈਰ ਲਈ ਇਕ ਪਾਰਕ ’ਚ ਗਿਆ ਹੋਇਆ ਸੀ।


Filed under