Las Vegas: CES 2024 ਦੀ ਸ਼ੁਰੂਆਤ ਅਮਰੀਕਾ ਦੇ ਲਾਸ ਵੇਗਾਸ ’ਚ ਹੋ ਚੁੱਕੀ ਹੈ। ਮੰਗਲਵਾਰ 9 ਜਨਵਰੀ ਨੂੰ ਸ਼ੁਰੂ ਹੋਏ ਇਸ ਸ਼ੋਅ ’ਚ ਹੌਂਡਾ ਨੇ ਇੱਕ ਨਵੀਂ ਗਲੋਬਲ ਇਲੈਕਟ੍ਰਿਕ ਵਾਹਨ ਸੀਰੀਜ਼ ਲਈ ‘ਸੈਲੂਨ’ (Saloon) ਅਤੇ ‘ਸਪੇਸ-ਹੱਬ’ (Space-Hub) ਨਾਮੀ ਦੋ ਕਾਨਸੈਪਟ ਵਾਹਨਾਂ ਦਾ ਪ੍ਰੀਮੀਅਰ ਕੀਤਾ। ਜਾਪਾਨੀ ਆਟੋਮੇਕਰ ਦਾ ਕਹਿਣਾ ਹੈ ਕਿ EV ਵਿਕਾਸ ਲਈ ਜ਼ੀਰੋ ਸੀਰੀਜ਼ ਪਹੁੰਚ ਉਨ੍ਹਾਂ ਮਾਡਲਾਂ ’ਤੇ ਕੇਂਦਰਿਤ ਹੈ, ਜਿਹੜੇ ‘ਪਤਲੇ, ਹਲਕੇ ਅਤੇ ਬੁੱਧੀਮਾਨ’ ਬੈਟਰੀ ਦੇ ਆਕਾਰ ਨੂੰ ਘੱਟ ਕਰਨ ਦੇ ਖਾਸ ਟੀਚਿਆਂ ’ਤੇ ਕੇਂਦਰਿਤ ਹਨ।
ਜ਼ੀਰੋ ਸੀਰੀਜ਼ ਦੇ ਇਨ੍ਹਾਂ ਪਹਿਲੇ ਮਾਡਲਾਂ ਦਾ ਉਦੇਸ਼ ਸਾਲ 2026 ’ਚ ਉੱਤਰੀ ਅਮਰੀਕੀ ਬਾਜ਼ਾਰ ’ਚ ਆਪਣਾ ਰਸਤਾ ਬਣਾਉਣਾ ਹੈ। ਕੰਪਨੀ ਦਾ ਕਹਿਣਾ ਹੈ ਕਿ ਬਾਅਦ ’ਚ ਉਸ ਦੀ ਇਨ੍ਹਾਂ ਵਾਹਨਾਂ ਨੂੰ ਜਾਪਾਨ, ਏਸ਼ੀਆ, ਯੂਰਪ, ਅਫਰੀਕਾ ਅਤੇ ਮੱਧ ਪੂਰਬ ਅਤੇ ਦੱਖਣੀ ਅਮਰੀਕਾ ’ਚ ਪੇਸ਼ ਕਰਨ ਦੀ ਯੋਜਨਾ ਹੈ। ਹੌਂਡਾ ਨੇ ਆਪਣੀ ਅਗਲੀ ਜਨਰੇਸ਼ਨ ਦੀਆਂ ਈਵੀਜ਼ ਲਈ ਵਰਤੇ ਜਾਣ ਵਾਲੇ ਇੱਕ ਨਵੇਂ ‘ਐਚ ਮਾਰਕ’ ਲੋਗੋ ਦੀ ਵੀ ਘੁੰਡ ਚੁੱਕਾਈ ਕੀਤੀ।