ਵਿੰਡੋਜ਼ ਅਤੇ ਮਾਈਕ੍ਰੋਸਾਫਟ ਆਫਿਸ ਵਰਗੀਆਂ ਕਈ ਵੱਡੀਆਂ ਸੇਵਾਵਾਂ ਮਾਈਕ੍ਰੋਸਾਫਟ ਦੁਆਰਾ ਪੇਸ਼ ਕੀਤੀਆਂ ਜਾਂਦੀਆਂ ਹਨ। ਵਿੰਡੋਜ਼ ਦੁਨੀਆ ਭਰ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ PC ਓਪਰੇਟਿੰਗ ਸਿਸਟਮ ਹੈ। ਇਸ ਦੇ ਨਾਲ ਹੀ ਰੋਜ਼ਾਨਾ ਦੇ ਕੰਮਾਂ ਲਈ ਮਾਈਕ੍ਰੋਸਾਫਟ ਆਫਿਸ ਦੀ ਲੋੜ ਹੁੰਦੀ ਹੈ। ਪਰ, ਹੁਣ ਸਰਕਾਰ ਨੇ ਇਨ੍ਹਾਂ ਸੇਵਾਵਾਂ ਲਈ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ।
ਮਾਈਕ੍ਰੋਸਾਫਟ ਆਫਿਸ ਦੇ ਤਹਿਤ ਯੂਜ਼ਰਸ ਵਰਡ, ਐਕਸਲ, ਪਾਵਰਪੁਆਇੰਟ ਅਤੇ ਆਉਟਲੁੱਕ ਵਰਗੇ ਕਈ ਐਪਸ ਦੀ ਵਰਤੋਂ ਕਰਦੇ ਹਨ। ਪਿਛਲੇ ਕੁਝ ਸਾਲਾਂ ਵਿੱਚ ਇਨ੍ਹਾਂ ਦੀ ਉਪਯੋਗਤਾ ਹੋਰ ਵੀ ਵਧ ਗਈ ਹੈ।
ਇਹ ਮਾਈਕ੍ਰੋਸਾਫਟ ਟੂਲ ਕਾਫ਼ੀ ਭਰੋਸੇਮੰਦ ਹਨ ਅਤੇ ਕੰਪਨੀ ਕਿਸੇ ਵੀ ਸੰਭਾਵਿਤ ਸਾਈਬਰ ਅਟੈਕ ਤੋਂ ਬਚਣ ਲਈ ਨਿਯਮਤ ਸੁਰੱਖਿਆ ਅਪਡੇਟਾਂ ਵੀ ਜਾਰੀ ਕਰਦੀ ਹੈ। ਪਰ, ਕੁਝ ਉਪਭੋਗਤਾ ਆਪਣੀ ਸਹੂਲਤ ਲਈ ਐਪਸ ਦੇ ਪੁਰਾਣੇ ਸੰਸਕਰਣ ਨੂੰ ਚਲਾਉਂਦੇ ਰਹਿੰਦੇ ਹਨ। ਜਦੋਂ ਕਿ ਇਨ੍ਹਾਂ ਪੁਰਾਣੇ ਐਪਸ ਨੂੰ ਨੁਕਸਾਨ ਪਹੁੰਚਾਉਣਾ ਬਹੁਤ ਆਸਾਨ ਹੈ।
ਮਾਈਕ੍ਰੋਸਾਫਟ ਵਿੰਡੋਜ਼, ਆਫਿਸ, ਅਜ਼ੂਰ, ਐਪਸ, ਡਾਇਨਾਮਿਕਸ ਅਤੇ ਹੋਰ ਸੇਵਾਵਾਂ ਵਿੱਚ ਵੀ ਕੁਝ ਇਸੇ ਤਰ੍ਹਾਂ ਦੀਆਂ ਸਮੱਸਿਆਵਾਂ ਦੇਖੀਆਂ ਗਈਆਂ ਹਨ। ਇਸ ‘ਤੇ ਭਾਰਤ ਸਰਕਾਰ ਨੇ ਮਾਈਕ੍ਰੋਸਾਫਟ ਯੂਜ਼ਰਸ ਲਈ ਚਿਤਾਵਨੀ ਜਾਰੀ ਕੀਤੀ ਹੈ।
ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In), ਜੋ ਕਿ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਅਧੀਨ ਆਉਂਦੀ ਹੈ, ਨੇ ਸੂਚਿਤ ਕੀਤਾ ਹੈ ਕਿ ਮਾਈਕ੍ਰੋਸਾਫਟ ਉਤਪਾਦਾਂ ਵਿੱਚ ਕਈ ਨੁਕਸ ਦੇਖੇ ਗਏ ਹਨ।
ਇਹਨਾਂ ਕਮਜ਼ੋਰੀਆਂ ਦਾ ਫਾਇਦਾ ਉਠਾਉਂਦੇ ਹੋਏ, ਇੱਕ ਰਿਮੋਟ ਹਮਲਾਵਰ ਸੁਰੱਖਿਆ ਨੂੰ ਬਾਈਪਾਸ ਕਰ ਸਕਦਾ ਹੈ, ਸੰਵੇਦਨਸ਼ੀਲ ਜਾਣਕਾਰੀ ਚੋਰੀ ਕਰ ਸਕਦਾ ਹੈ, ਅਤੇ ਸਪੂਫਿੰਗ ਹਮਲੇ ਕਰ ਸਕਦਾ ਹੈ। ਇਨ੍ਹਾਂ ਹਮਲਿਆਂ ਤੋਂ ਬਚਣ ਲਈ, ਉਪਭੋਗਤਾਵਾਂ ਨੂੰ ਮਾਈਕ੍ਰੋਸਾਫਟ ਦੁਆਰਾ ਦੱਸੇ ਗਏ ਪੈਚ ਨੂੰ ਲਾਗੂ ਕਰਨਾ ਹੋਵੇਗਾ।