ਕੈਨੇਡਾ ‘ਚ ਨੌਜਵਾਨਾਂ ਨਾਲ ਅਣਹੋਣੀ! ਬਰੈਂਪਟਨ ‘ਚ ਠਾਹ-ਠਾਹ! CANADA NEWS


VANCOUVER: ਮੌਂਟਰੀਅਲ ਦੇ ਉੱਤਰ ਵਿੱਚ ਸਥਿਤ ਰੀਪੈਂਟਿਗਨੀ ਦੇ ਲੇ ਗਾਰਡਰ ਜ਼ਿਲ੍ਹੇ ਵਿੱਚ ਇੱਕ ਮਾਲ ਗੱਡੀ ਪਟੜੀ ਤੋਂ ਉਤਰ ਗਈ। ਇਹ ਹਾਦਸਾ ਐਤਵਾਰ ਸ਼ਾਮ ਕਰੀਬ 4:30 ਵਜੇ ਵਾਪਰਿਆ। ਸਥਾਨਕ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ, ਨਾ ਹੀ ਕੋਈ ਅੱਗ ਲੱਗੀ ਜਾਂ ਕੋਈ ਰਸਾਇਣਕ ਲੀਕ ਹੋਈ ਹੈ। ਸੀਐਨ ਰੇਲ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਅਨੁਸਾਰ ਰੇਲਗੱਡੀ ਦੇ ਕਰੀਬ 20 ਡੱਬੇ ਪਟੜੀ ਤੋਂ ਉਤਰ ਗਏ ਹਨ ਅਤੇ ਵੱਖ-ਵੱਖ ਥਾਵਾਂ ‘ਤੇ ਖਿੱਲਰ ਗਏ ਹਨ। ਰੇਲ ਕੰਪਨੀ ਦੀਆਂ ਟੀਮਾਂ ਅਤੇ ਸਥਾਨਕ ਐਮਰਜੈਂਸੀ ਸੇਵਾਵਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਸਨ। ਰਿਪੈਂਟਿਗਨੀ ਮਿਉਂਸਪੈਲਿਟੀ ਨੇ ਆਪਣੇ ਅਧਿਕਾਰਤ ਫੇਸਬੁੱਕ ਖਾਤੇ ’ਤੇ ਪਾਈ ਇੱਕ ਪੋਸਟ ਰਾਹੀਂ ਦੱਸਿਆ ਕਿ ਬੋਗੀਆਂ ਵਿੱਚ ਵਿਸਫੋਟਕ ਪਦਾਰਥ ਸੀ, ਪਰ ਲੀਹੋਂ ਲੱਥਣ ਤੋਂ ਬਾਅਦ ਵੱਖ-ਵੱਖ ਪਾਸੇ ਪਲਟੀਆਂ ਬੋਗੀਆਂ ਵਿੱਚੋਂ ਕੁਝ ਵੀ ਲੀਕ ਨਹੀਂ ਹੋਇਆ ਅਤੇ ਅੱਗ ਲੱਗਣ ਤੋਂ ਵੀ ਬਚਾਅ ਰਿਹਾ।

ਕੈਨੇਡਾ ਵਿੱਚ ਅਮਰੀਕੀ ਰਾਜਦੂਤ ਪੀਟ ਹੌਕਸਟਰਾ ਨੇ ਅਲਬਰਟਾ ਦੇ ਵੱਖਵਾਦੀਆਂ ਦੇ ਉਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਟਰੰਪ ਪ੍ਰਸ਼ਾਸਨ ਉਨ੍ਹਾਂ ਨਾਲ ਮਿਲ ਕੇ ਰਣਨੀਤੀ ਬਣਾ ਰਿਹਾ ਹੈ ਜਾਂ ਉਨ੍ਹਾਂ ਨੂੰ ਵਿੱਤੀ ਸਹਾਇਤਾ ਦੇਣ ‘ਤੇ ਵਿਚਾਰ ਕਰ ਰਿਹਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਹੌਕਸਟਰਾ ਨੇ ਸਪੱਸ਼ਟ ਕੀਤਾ ਕਿ ਅਸੀਂ ਵੱਖਵਾਦੀਆਂ ਨਾਲ ਕੋਈ ਮੀਟਿੰਗ ਨਹੀਂ ਕਰ ਰਹੇ ਅਤੇ ਨਾ ਹੀ ਅਜਿਹੀ ਕੋਈ ਰਣਨੀਤੀ ਬਣਾ ਰਹੇ ਹਾਂ। ਇਹ ਬਿਆਨ ਉਸ ਰਿਪੋਰਟ ਤੋਂ ਬਾਅਦ ਆਇਆ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ‘ਅਲਬਰਟਾ ਪ੍ਰੋਸਪੈਰਿਟੀ ਪ੍ਰੋਜੈਕਟ’ ਦੇ ਨੇਤਾਵਾਂ ਨੇ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਵਾਸ਼ਿੰਗਟਨ ਵਿੱਚ ਅਮਰੀਕੀ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਨਾਲ ਤਿੰਨ ਵਾਰ ਮੁਲਾਕਾਤ ਕੀਤੀ ਹੈ। ਵੱਖਵਾਦੀ ਸਮੂਹ ਦੇ ਆਗੂ ਜੈਫਰੀ ਰਾਥ ਨੇ ਜਨਤਕ ਤੌਰ ‘ਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਅਮਰੀਕੀ ਖਜ਼ਾਨਾ ਵਿਭਾਗ ਨਾਲ ਇੱਕ ਸੁਤੰਤਰ ਅਲਬਰਟਾ ਲਈ 500 ਬਿਲੀਅਨ ਅਮਰੀਕੀ ਡਾਲਰ ਦੀ ਕਰਜ਼ਾ ਲਾਈਨ ਬਾਰੇ ਚਰਚਾ ਕੀਤੀ ਹੈ।

ਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸੋਮਵਾਰ ਨੂੰ ਅੰਕਾਰਾ ਲਈ ਰਵਾਨਾ ਹੋਣਗੇ, ਜਿੱਥੇ ਉਹ ਸਾਲਾਨਾ ਨਾਟੋ ਸੰਮੇਲਨ ਵਿੱਚ ਸ਼ਾਮਲ ਹੋਣਗੇ। 2015 ਤੋਂ ਬਾਅਦ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਤੁਰਕੀ ਦੌਰਾ ਹੈ। ਇਸ ਦੌਰੇ ਤੋਂ ਬਾਅਦ ਕਾਰਨੀ ਸਾਊਦੀ ਅਰਬ ਜਾਣਗੇ, ਜਿਸ ਦਾ ਮੁੱਖ ਉਦੇਸ਼ ਵਪਾਰ ਅਤੇ ਨਿਵੇਸ਼ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਇਸ ਵਾਰ ਦਾ ਨਾਟੋ ਸੰਮੇਲਨ ਕਾਫ਼ੀ ਸੰਖੇਪ ਰੱਖਿਆ ਗਿਆ ਹੈ, ਜਿਸ ਵਿੱਚ ਸਿਰਫ਼ ਇੱਕ ਡਿਨਰ ਅਤੇ ਇੱਕ ਮੁੱਖ ਸੈਸ਼ਨ ਹੋਵੇਗਾ। ਮਾਹਿਰਾਂ ਅਨੁਸਾਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਤੀਰੇ ਨੂੰ ਧਿਆਨ ਵਿੱਚ ਰੱਖਦਿਆਂ ਇਸ ਸੰਮੇਲਨ ਨੂੰ ‘ਨਾਟਕੀ ਮੋੜਾਂ’ ਤੋਂ ਬਚਾਉਣ ਲਈ ਛੋਟਾ ਰੱਖਿਆ ਗਿਆ ਹੈ। ਸੰਮੇਲਨ ਦਾ ਮੁੱਖ ਕੇਂਦਰ 2035 ਤੱਕ ਨਾਟੋ ਦੇਸ਼ਾਂ ਦੁਆਰਾ ਆਪਣੀ ਜੀਡੀਪੀ ਦਾ 5 ਫੀਸਦੀ ਹਿੱਸਾ ਰੱਖਿਆ ਉੱਤੇ ਖਰਚ ਕਰਨ ਦੀ ਨਵੀਂ ਵਚਨਬੱਧਤਾ ਨੂੰ ਪੂਰਾ ਕਰਨਾ ਹੋਵੇਗਾ।

ਕੈਨੇਡਾ ਵਿਚ ਇਕ ਹੋਰ ਪੰਜਾਬਣ ਮੁਟਿਆਰ ਦੇ ਸੁਪਨੇ ਅਧੂਰੇ ਰਹਿ ਗਏ ਅਤੇ ਮਾਪਿਆਂ ਨੂੰ ਵਿਲਕਦਾ ਛੱਡ ਇਸ ਦੁਨੀਆਂ ਨੂੰ ਅਲਵਿਦਾ ਆਖ ਗਈ। ਸਕਾਰਬ੍ਰੋਅ ਦੀ ਪ੍ਰੀਤ ਕੌਰ ਮੁਤਾਬਕ ਜਸ਼ਨਪ੍ਰੀਤ ਦੇ ਮਾਪੇ ਆਖਰੀ ਵਾਰ ਆਪਣੀ ਧੀ ਦਾ ਚਿਹਰਾ ਦਾ ਵੇਖਣਾ ਚਾਹੁੰਦੇ ਹਨ, ਜਿਸ ਦੇ ਮੱਦੇਨਜ਼ਰ ਉਸ ਦੀ ਦੇਹ ਇੰਡੀਆ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਜਸ਼ਨਪ੍ਰੀਤ ਦੇ ਮਾਪਿਆਂ ਨੇ ਆਰਥਿਕ ਔਕੜਾਂ ਦਾ ਟਾਕਰਾ ਕਰਦਿਆਂ ਬਿਹਤਰ ਭਵਿੱਖ ਦੀ ਆਸ ਵਿਚ ਉਸ ਨੂੰ ਕੈਨੇਡਾ ਭੇਜਿਆ ਪਰ ਅਣਹੋਣੀ ਨੇ ਸਭ ਕੁਝ ਖੇਰੂੰ ਖੇਰੂੰ ਕਰ ਦਿਤਾ। ਦੂਜੇ ਪਾਸੇ ਉਨਟਾਰੀਓ ਦੇ ਸਟੇਨਰ ਕਸਬੇ ਲਾਲ ਸਬੰਧਮ ਮਨਸਿਮਰਤ ਸਿੰਘ ਨੇ ਦੱਸਿਆ ਕਿ ਦਸੰਬਰ 2023 ਵਿਚ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਕਮਲ ਆਪਣੇ ਸਾਥੀਆਂ ਨਾਲ ਪਿਕਨਿਕ ਮਨਾਉਂਦਿਆਂ ਪਾਣੀ ਵਿਚ ਡੁੱਬ ਗਿਆ।

ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।