ਭਾਰਤ ਨੇ ਕੈਨੇਡੀਅਨਾਂ ਲਈ ਮੁੜ ਸ਼ੁਰੂ ਕੀਤੀ ਵੀਜ਼ਾ ਸਰਵਿਸ

Ottawa- ਭਾਰਤ ਅਤੇ ਕੈਨੇਡਾ ਦਰਮਿਆਨ ਚੱਲ ਰਹੀ ਖਿੱਚੋਤਾਣ ਵਿਚਾਲੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤ ਨੇ ਕੈਨੇਡਾ ਲਈ ਵੀਜ਼ਾ ਸਰਵਿਸ ’ਤੇ ਲੱਗੀ ਰੋਕ ਨੂੰ ਹਟਾਉਣ ਦਾ ਫ਼ੈਸਲਾ ਲਿਆ ਹੈ ਪਰ ਇਹ ਸਰਵਿਸ ਸਿਰਫ਼ ਚਾਰ ਕੈਟਗਿਰੀਆਂ ’ਚ ਹੀ ਮਿਲ ਸਕੇਗੀ। ਭਾਰਤ ਦੇ ਹਾਈ ਕਮਿਸ਼ਨ ਨੇ ਕਿਹਾ ਕਿ ਉਹ ਕਾਰੋਬਾਰ, ਮੈਡੀਕਲ ਅਤੇ ਕਾਨਫ਼ਰੰਸ ਵੀਜ਼ਾ ਦੇ ਨਾਲ-ਨਾਲ ਭਾਰਤ ’ਚ ਪਰਿਵਾਰਕ ਰਿਸ਼ਤੇ ਰੱਖਣ ਵਾਲੇ ਲੋਕਾਂ ਲਈ ਐਂਟਰੀ ਵੀਜ਼ਾ ਮੁੜ ਸ਼ੁਰੂ ਕਰ ਰਿਹਾ ਹੈ। ਹਾਲਾਂਕਿ ਟੂਰਿਸਟ ਵੀਜ਼ੇ ਬਾਰੇ ਕੋਈ ਵੀ ਫ਼ੈਸਲਾ ਨਹੀਂ ਲਿਆ ਗਿਆ ਹੈ ਅਤੇ ਇਹ ਸਰਵਿਸ ਅਜੇ ਵੀ ਬੰਦ ਰਹੇਗੀ। ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਡਿਪਲੋਮੈਟਿਕ ਵਿਵਾਦ ਤੋਂ ਬਾਅਦ ਭਾਰਤ ਨੇ ਕੈਨੇਡੀਅਨਾਂ ਲਈ ਵੀਜ਼ਾ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਲਿਆ ਸੀ। ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਡਿਪਲੋਮੈਟਿਕ ਵਿਵਾਦ ਤੋਂ ਬਾਅਦ ਭਾਰਤ ਨੇ ਕੈਨੇਡੀਅਨਾਂ ਲਈ ਵੀਜ਼ਾ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਲਿਆ ਸੀ।
ਬੁੱਧਵਾਰ ਨੂੰ ਓਟਾਵਾ ਵਿੱਚ ਭਾਰਤੀ ਹਾਈ ਕਮਿਸ਼ਨ ਦੀ ਇੱਕ ਪ੍ਰੈਸ ਰਿਲੀਜ਼ ਅਨੁਸਾਰ ਸੁਰੱਖਿਆ ਹਾਲਾਤਾਂ ਦੀ ਸਮੀਖਿਆ ਦੇ ਮਗਰੋਂ ਇਸ ਸੰਬੰਧ ’ਚ ਕੁਝ ਹਾਲੀਆ ਕੈਨੇਡੀਆਈ ਉਪਾਵਾਂ ਨੂੰ ਧਿਆਨ ’ਚ ਰੱਖਦਿਆਂ ਵੀਜ਼ਾ ਸੇਵਾਵਾਂ ਨੂੰ ਮੁੜ ਚਾਲੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਨੋਟੀਫਿਕੇਸ਼ਨ ’ਚ ਇਹ ਵੀ ਲਿਖਿਆ ਗਿਆ ਹੈ ਕਿ ਓਟਾਵਾ ’ਚ ਭਾਰਤੀ ਹਾਈ ਕਮਿਸ਼ਨ ਅਤੇ ਟੋਰਾਂਟੋ ਅਤੇ ਵੈਨਕੂਵਰ ਵਿੱਚ ਇਸ ਦੇ ਕੌਂਸਲੇਟ ਜਨਰਲਾਂ ਨੂੰ ਸੁਰੱਖਿਆ ਚਿੰਤਾਵਾਂ ਕਾਰਨ ਅਸਥਾਈ ਤੌਰ ’ਤੇ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰਨ ਲਈ ਮਜਬੂਰ ਕੀਤਾ ਗਿਆ ਸੀ। ਹਾਲਾਂਕਿ ਵੀਜ਼ਾ ਸੇਵਾਵਾਂ ਦੀ ਬਹਾਲੀ ਵੀਰਵਾਰ ਭਾਵ ਕਿ 26 ਅਕਤੂਬਰ ਤੋਂ ਸ਼ੁਰੂ ਹੋਵੇਗੀ।
ਇਸ ਤੋਂ ਪਹਿਲਾਂ ਐਤਵਾਰ ਨੂੰ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਸੀ ਕਿ ਜੇਕਰ ਭਾਰਤੀ ਡਿਪਲੋਮੈਟਾਂ ਨੂੰ ਵਿਆਨਾ ਕਨਵੈਂਸ਼ਨ ਮੁਤਾਬਕ ਕੈਨੇਡਾ ’ਚ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ, ਉਹ ਕੈਨੇਡੀਅਨਾਂ ਲਈ ਵੀਜ਼ਾ ਸੇਵਾਵਾਂ ਨੂੰ ਮੁੜ ਚਾਲੂ ਕਰਨ ’ਤੇ ਵਿਚਾਰ ਕਰ ਸਕਦੇ ਹਨ। ਉਨ੍ਹਾਂ ਕਿਹਾ ਸੀ ਕਿ ਭਾਰਤ ਨੇ ਕੈਨੇਡਾ ’ਚ ਵੀਜ਼ਾ ਸੇਵਾਵਾਂ ਨੂੰ ਇਸ ਲਈ ਬੰਦ ਕੀਤਾ ਹੈ ਕਿਉਂਕਿ ਸਾਡੇ ਡਿਪਲੋਮੈਟਾਂ ਲਈ ਵੀਜ਼ਾ ਜਾਰੀ ਕਰਨ ਲਈ ਕੰਮ ’ਤੇ ਜਾਣਾ ਹੁਣ ਸੁਰੱਖਿਅਤ ਨਹੀਂ ਹੈ। ਭਾਰਤ ਦੇ ਹਾਈ ਕਮਿਸ਼ਨ ਨੇ ਕਿਹਾ ਕਿ ਉਹ ਕਾਰੋਬਾਰ, ਮੈਡੀਕਲ ਅਤੇ ਕਾਨਫ਼ਰੰਸ ਵੀਜ਼ਾ ਦੇ ਨਾਲ-ਨਾਲ ਭਾਰਤ ’ਚ ਪਰਿਵਾਰਕ ਰਿਸ਼ਤੇ ਰੱਖਣ ਵਾਲੇ ਲੋਕਾਂ ਲਈ ਮੁੜ ਸ਼ੁਰੂ ਕਰ ਰਿਹਾ ਹੈ। ਹਾਲਾਂਕਿ ਬਾਰੇ ਕੋਈ ਵੀ ਫ਼ੈਸਲਾ ਨਹੀਂ ਲਿਆ ਗਿਆ ਹੈ ਅਤੇ ਇਹ ਅਜੇ ਵੀ ਬੰਦ ਰਹੇਗੀ।