T20 ਵਿਸ਼ਵ ਕੱਪ 2024: ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਟੀ-20 ਵਿਸ਼ਵ ਕੱਪ ਜਿੱਤਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 176 ਦੌੜਾਂ ਬਣਾਈਆਂ, ਫਿਰ ਅਫਰੀਕਾ ਨੂੰ 20 ਓਵਰਾਂ ‘ਚ ਸਿਰਫ 169 ਦੌੜਾਂ ‘ਤੇ ਰੋਕ ਕੇ ਮੈਚ ਜਿੱਤ ਲਿਆ। ਦੱਖਣੀ ਅਫਰੀਕਾ ਨੂੰ ਜਿੱਤ ਲਈ ਆਖਰੀ ਓਵਰ ਵਿੱਚ 16 ਦੌੜਾਂ ਬਣਾਉਣੀਆਂ ਸਨ। ਪਰ ਅਫਰੀਕਾ ਸਿਰਫ 8 ਦੌੜਾਂ ਹੀ ਬਣਾ ਸਕਿਆ। ਹਾਰਦਿਕ ਪੰਡਯਾ ਨੇ ਆਖਰੀ ਓਵਰ ਸੁੱਟਿਆ, ਜਿਸ ‘ਚ ਉਸ ਨੇ ਪਹਿਲੀ ਹੀ ਗੇਂਦ ‘ਤੇ ਡੇਵਿਡ ਮਿਲਰ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਭਾਰਤ ਦੀ ਜਿੱਤ ਯਕੀਨੀ ਬਣਾਈ।
T20 World Cup 2024: 17 ਸਾਲ ਬਾਅਦ ਭਾਰਤ ਨੇ ਜਿੱਤਿਆ T20 ਵਿਸ਼ਵ ਕੱਪ, ਧੋਨੀ ਤੋਂ ਬਾਅਦ ਰੋਹਿਤ ਨੇ ਰਚਿਆ ਇਤਿਹਾਸ
