ਭਾਰਤੀ ਮੁੱਕੇਬਾਜ਼ ਪੂਜਾ ਰਾਣੀ ਨੇ ਅਲਜੀਰੀਆ ਦੀ ਇਚਰਾਕ ਚੈਬ ਨੂੰ 5-0 ਨਾਲ

ਟੋਕੀਓ : ਮਹਿਲਾ ਮਿਡਲ ਵੇਟ (69-75 ਕਿੱਲੋਗ੍ਰਾਮ) ਰਾਉਂਡ ਦੇ 16 ਵੇਂ ਮੁਕਾਬਲੇ ਵਿਚ ਭਾਰਤੀ ਮੁੱਕੇਬਾਜ਼ ਪੂਜਾ ਰਾਣੀ ਨੇ ਅਲਜੀਰੀਆ ਦੀ ਇਚਰਾਕ ਚੈਬ ਨੂੰ 5-0 ਨਾਲ ਹਰਾ ਦਿੱਤਾ ਹੈ। ਅੱਜ ਦਾ ਦਿਨ ਭਾਰਤ ਦੀਆਂ ਬੇਟੀਆਂ ਲਈ ਭਾਗਾਂ ਭਰਿਆ ਰਿਹਾ।

ਇਸ ਤੋਂ ਪਹਿਲਾਂ ਭਾਰਤ ਦੀ ਮਹਿਲਾ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਯੂ.ਐੱਸ.ਏ. ਦੀ ਜੈਨੀਫਰ ਮੁਸੀਨੋ-ਫਰਨਾਂਡੀਜ਼ ਨੂੰ ਅਤੇ ਭੁਟਾਨ ਦੀ ਬਹੁ ਕਰਮਾ ਨੂੰ 6-0 ਨਾਲ ਹਰਾਇਆ।

ਇਸੇ ਤਰਾਂ ਗਰੁੱਪ ਸਟੇਜ ਦੇ ਮਹਿਲਾ ਸਿੰਗਲਜ਼ ਦੇ ਇਕ ਮੈਚ ‘ਚ ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਹਾਂਗਕਾਂਗ ਦੀ ਨਗਾਨ ਯੀ ਚਿਓਂਗ ਨੂੰ 21-9, 21-16 ਦੇ ਫ਼ਰਕ ਨਾਲ ਹਰਾ ਕੇ ਮੈਚ ਜਿੱਤ ਲਿਆ ਹੈ।

ਟੀਵੀ ਪੰਜਾਬ ਬਿਊਰੋ